ਲੰਦਨ ਵਿੱਚ ਦਿਸਿਆ ਭਗੌੜਾ ਨੀਰਵ ਮੋਦੀ – ਕਾਂਗਰਸ ਦਾ ਪ੍ਰਧਾਨਮੰਤਰੀ ਤੇ ਨਿਸ਼ਾਨਾ

by mediateam

ਲੰਦਨ , 09 ਮਾਰਚ ( NRI MEDIA )

ਭਾਰਤ ਦੀ ਪੰਜਾਬ ਨੈਸ਼ਨਲ ਬੈਂਕ ਦੀ 13 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਰਕਮ ਲੈ ਕੇ ਫ਼ਰਾਰ ਹੋਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਹੁਣ ਪਹਿਲੀ ਵਾਰ ਕੈਮਰੇ ਤੇ ਦੇਖਿਆ ਗਿਆ ਹੈ , ਭਾਰਤ ਦੀਆਂ ਜਾਂਚ ਏਜੰਸੀਆਂ ਜਿਸ ਭਗੌੜੇ ਨੀਰਵ ਮੋਦੀ ਦੀ ਭਾਲ ਕਰ ਰਹੀਆਂ ਹਨ ਉਹ ਬ੍ਰਿਟੇਨ ਦੇ ਸ਼ਹਿਰ ਲੰਦਨ ਦੀਆਂ ਸੜਕਾਂ ਤੇ ਘੁੰਮਦਾ ਹੋਇਆ ਨਜ਼ਰ ਆਇਆ , ਸਾਹਮਣੇ ਆਈ ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਨੀਰਵ ਮੋਦੀ ਲੰਦਨ ਵਿੱਚ ਆਪਣਾ ਭੇਸ ਵਟਾ ਕੇ ਘੁੰਮ ਰਿਹਾ ਹੈ , ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ ਸਾਧਿਆ ਹੈ |


ਪੀਐਨਬੀ ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ ਦੇ ਵੈਸਟ ਐਂਡ ਇਲਾਕੇ ਵਿੱਚ ਰਹਿ ਰਿਹਾ ਹੈ ਅਤੇ ਉਸਨੇ ਆਪਣਾ ਭੇਸ ਵੀ ਬਦਲਿਆ ਹੋਇਆ ਹੈ , ਖ਼ਬਰ ਆਈ ਹੈ ਕਿ ਉਹ 80 ਲੱਖ ਪੌਂਡ (ਕਰੀਬ 72 ਕਰੋੜ ਰੁਪਏ) ਦੇ ਅਪਾਰਟਮੇਂਟ ਵਿੱਚ ਰਹਿ ਰਿਹਾ ਹੈ , ਇੰਗਲਿਸ਼ ਅਖ਼ਬਾਰ ਟੈਲੀਗ੍ਰਾਫ ਦੀ ਰਿਪੋਰਟ ਦੇ ਅਨੁਸਾਰ, ਨੀਰਵ ਮੋਦੀ ਹਰ ਮਹੀਨੇ ਅਪਾਰਟਮੈਂਟ ਦੇ 17 ਹਜ਼ਾਰ ਪਾਉਂਡ (ਲਗਪਗ 15.5 ਲੱਖ ਰੁਪਏ) ਦਾ ਕਿਰਾਇਆ ਭਰ ਰਿਹਾ ਹੈ , ਭਾਰਤੀ ਅਫਸਰਾਂ ਨੇ ਨੀਰਵ ਮੋਦੀ ਦੇ ਖਾਤੇ ਫ੍ਰੀਜ਼ ਕੀਤੇ ਹਨ , ਇੰਟਰਪੋਲ ਨੇ ਉਸ ਦੀ ਗ੍ਰਿਫ਼ਤਾਰੀ ਲਈ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੈ , ਇਸ ਦੇ ਬਾਵਜੂਦ ਨੀਰਵ ਮੋਦੀ ਲੰਦਨ  ਵਿੱਚ ਬਿਜਨਸ ਚਲਾ ਰਿਹਾ ਹੈ |

ਨੀਰਵ ਮੋਦੀ 13700 ਕਰੋੜ ਰੁਪਏ ਦੇ ਪੀਐਨਬੀ ਘੋਟਾਲੇ ਦਾ ਦੋਸ਼ੀ ਹੈ , ਇਸ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟਰ ਮਨੀ ਲੌਡਰਿੰਗ ਦੀ ਜਾਂਚ ਕਰ ਰਿਹਾ ਹੈ , ਨੀਰਵ ਮੋਦੀ ਨੇ ਪਿਛਲੇ ਮਹੀਨੇ ਵਿਸ਼ੇਸ਼ ਅਦਾਲਤਾਂ ਨੂੰ ਜਵਾਬ ਦੇ ਕੇ ਕਿਹਾ ਸੀ ਕਿ ਉਹ ਸੁਰੱਖਿਆ ਦੇ ਕਾਰਨਾਂ ਕਰਕੇ ਭਾਰਤ ਨਹੀਂ ਆ ਸਕਦਾ |

More News

NRI Post
..
NRI Post
..
NRI Post
..