ਬ੍ਰਿਟੇਨ ਦੀ ਅਦਾਲਤ ‘ਚ ਫਿਰ ਤੋਂ ਜਮਾਨਤ ਅਰਜ਼ੀ ਦਾਇਰ ਕਰਨਗੇ ਨੀਰਵ ਮੋਦੀ

by

25 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਪੀ.ਐਨ.ਬੀ ਬੈਂਕ ਘੋਟਾਲੇ ਦੇ ਆਰੋਪੀ ਨੀਰਵ ਮੋਦੀ ਹੁਣ ਆਪਣੀ ਜ਼ਮਾਨਤ ਦੀ ਦੂਜੀ ਪਟੀਸ਼ਨ ਲਈ ਲੰਡਨ ਸਥਿਤ ਵੈਸਟਮਿੰਸਟਰ ਅਦਾਲਤ 'ਚ ਸ਼ੁੱਕਰਵਾਰ ਨੂੰ ਪੇਸ਼ ਹੋਵੇਗਾ | ਦੋ ਅਰਬ ਡਾਲਰ ਦੇ ਮਨੀ ਲਾਂਡਿ੍ੰਗ ਦੇ ਮਾਮਲੇ 'ਚ ਨੀਰਵ ਮੋਦੀ ਦੀ ਭਾਰਤ ਹਵਾਲਗੀ ਦੀ ਪ੍ਰਕਿਰਿਆ ਜਾਰੀ ਹੈ | ਅਦਾਲਤ ਦੇ ਇੱਕ ਅਫਸਰ ਨੇ ਦੱਸਿਆ ਕਿ ਨੀਰਵ ਮੋਦੀ ਨੂੰ 29 ਮਾਰਚ ਨੂੰ ਦੂਜੀ ਵਾਰ ਜ਼ਮਾਨਤ ਪਟੀਸ਼ਨ ਲਈ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ |


ਦੂਜੇ ਪਾਸੇ ਮਨੀ ਲਾਂਡਿ੍ੰਗ ਮਾਮਲੇ 'ਚ ਨੀਰਵ ਮੋਦੀ ਵਿਰੁੱਧ ਅਗਲੀ ਸੁਣਵਾਈ ਜੱਜ ਚੀਫ ਮੈਜਿਸਟ੍ਰੇਟ ਐੱਮਾ ਅਰਬਾਟ ਦੀ ਅਦਾਲਤ 'ਚ ਹੀ ਹੋਵੇਗੀ | ਇਸੇ ਜੱਜ ਨੇ ਪਿਛਲੇ ਸਾਲ ਦਸੰਬਰ 'ਚ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮਾਲਕ ਵਿਜੇ ਮਾਲਿਆ ਦੀ ਭਾਰਤ ਹਵਾਲਗੀ ਦਾ ਆਦੇਸ਼ ਦਿੱਤਾ ਸੀ | ਫਿਲਹਾਲ ਮਾਲਿਆ ਦਾ ਇਹ ਕੇਸ ਹੁਣ ਬ੍ਰਿਟੇਨ ਹਾਈ ਕੋਰਟ 'ਚ ਫ਼ੈਸਲੇ ਵਿਰੁੱਧ ਅਪੀਲ ਲਈ ਲੰਬਿਤ ਹੈ |

ਜ਼ਿਕਰਯੋਗ ਹੈ ਕਿ ਨੀਰਵ ਮੋਦੀ ਕੋਲ ਕਈ ਪਾਸਪੋਰਟ ਹੋਣ ਦਾ ਪਤਾ ਲੱਗਾ ਹੈ ਜੱਦ ਕਿ ਭਾਰਤੀ ਪ੍ਰਸ਼ਾਸਨ ਉਸ ਦਾ ਭਾਰਤੀ ਪਾਸਪੋਰਟ ਪਹਿਲਾਂ ਹੀ ਰੱਦ ਕਰ ਚੁੱਕਾ ਹੈ | ਪਾਸਪੋਰਟ ਤੋਂ ਇਲਾਵਾ ਭਗੌੜੇ ਕਾਰੋਬਾਰੀ ਕੋਲ ਕਈ ਦੇਸ਼ਾਂ ਦੇ ਰੈਜ਼ੀਡੈਂਸੀ ਕਾਰਡ ਵੀ ਹਨ। ਇਨ੍ਹਾਂ ਵਿਚੋਂ ਕੁਝ ਦੀ ਸਮਾਂ ਹੱਦ ਸਮਾਪਤ ਹੋ ਗਈ ਹੈ। ਪਰ ਇਨ੍ਹਾਂ ਦੇ ਦਮ 'ਤੇ ਉਹ ਯੂਏਈ, ਸਿੰਗਾਪੁਰ ਤੇ ਹਾਂਗਕਾਂਗ ਜਾ ਸਕਦਾ ਹੈ |

More News

NRI Post
..
NRI Post
..
NRI Post
..