ਨਿਰਮਲਾ ਸੀਤਾਰਮਨ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਲਈ

by Vikram Sehajpal

ਦਿੱਲੀ,(ਦੇਵ ਇੰਦਰਜੀਤ) :ਸੀਤਾਰਮਨ ਨੇ ਟਵੀਟ ਕੀਤਾ,''ਅੱਜ ਸਵੇਰੇ ਕੋਵਿਡ-19 ਟੀਕਾਕਰਨ ਦੇ ਅਧੀਨ ਟੀਕੇ ਦੀ ਪਹਿਲੀ ਖੁਰਾਕ ਲਈ।'' ਉਨ੍ਹਾਂ ਨੇ ਨਰਸ ਸਿਸਟਰ ਰਾਮਿਆ ਪੀਸੀ ਨੂੰ ਦੇਖਭਾਲ ਅਤੇ ਪੇਸ਼ੇਵਰ ਰਵੱਈਏ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ,''ਭਾਰਤ 'ਚ ਜਨਮ ਲੈ ਕੇ ਖੁਸ਼ਕਿਸਮਤ ਹਾਂ, ਜਿੱਥੇ ਟੀਕੇ ਦਾ ਵਿਕਾਸ ਅਤੇ ਇਸ ਦੀ ਉਪਲੱਬਧਤਾ ਤੁਰੰਤ ਅਤੇ ਕਿਫ਼ਾਇਤੀ ਤਰੀਕੇ ਮੱਲ ਹੋਈ ਹੈ।''