ਅਮਰੀਕੀ ਮਿਊਜ਼ੀਅਮ ਦੀ ਟਰਸਟੀ ਬਣਨ ਵਾਲੀ ਪਹਿਲੀ ਭਾਰਤੀ ਬਣੀ ਨੀਤਾ ਅੰਬਾਨੀ

by

ਨਿਊਯਾਰਕ (Vikram Sehajpal) : ਨੀਤਾ ਅੰਬਾਨੀ (56) ਨੂੰ ਨਿਊਯਾਰਕ ਦੇ 'ਦਿ ਮੈਟਰੋਲਪਾਲੀਟਨ ਮਿਊਜ਼ੀਅਮ ਆਫ ਆਰਟ' (ਦਿ ਮੇਟ) ਦੇ ਬੋਰਡ ਵਿਚ ਚੁਣਿਆ ਗਿਆ ਹੈ। ਅਮਰੀਕੀ ਅਜਾਇਬ ਘਰ ਦੇ 149 ਸਾਲ ਦੇ ਇਤਿਹਾਸ ਵਿਚ ਆਨਰੇਰੀ ਮੈਂਬਰ ਦੀ ਭੂਮਿਕਾ ਨਿਭਾਉਣ ਵਾਲੀ ਉਹ ਪਹਿਲੀ ਭਾਰਤੀ ਹਨ। ਭਾਰਤ ਦੀ ਕਲਾ ਤੇ ਸੰਸਕ੍ਰਿਤੀ ਦੀ ਸਾਂਭ-ਸੰਭਾਲ ਕਰਨ ਅਤੇ ਪ੍ਰਚਾਰ-ਪ੍ਰਸਾਰ ਦੀ ਗ਼ੈਰ-ਸਧਾਰਨ ਵਚਨਬੱਧਤਾ ਕਾਰਨ ਉਨ੍ਹਾਂ ਨੂੰ ਬੋਰਡ ਵਿਚ ਸ਼ਾਮਲ ਕੀਤਾ ਗਿਆ ਹੈ। 

ਇਹ ਮਿਊਜ਼ੀਅਮ ਦੁਨੀਆ ਦੇ ਸਭ ਤੋਂ ਵੱਡੇ ਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਮਿਊਜ਼ੀਅਮਾਂ ਵਿਚ ਸ਼ਾਮਲ ਹੈ। ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਕਲਾ ਅਜਾਇਬ ਘਰਾਂ ਵਿਚੋਂ ਇਕ ਇਸ ਅਜਾਇਬ ਘਰ ਦੇ ਪ੍ਰਧਾਨ ਡੈਨੀਅਲ ਬ੍ਰਾਡਸਕੀ ਨੇ ਐਲਾਨ ਕੀਤਾ ਕਿ ਅੰਬਾਨੀ ਨੂੰ ਇਸ ਦਾ ਆਨਰੇਰੀ ਟਰਸਟੀ ਨਿਯੁਕਤ ਕੀਤਾ ਗਿਆ ਹੈ। ਮੰਗਲਵਾਰ ਨੂੰ ਇਕ ਬੋਰਡ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। 

ਬੋਰਡ ਵਿਚ ਨੀਤਾ ਅੰਬਾਨੀ ਦਾ ਸਵਾਗਤ ਕਰਦਿਆਂ ਬ੍ਰਾਡਸਕੀ ਨੇ ਕਿਹਾ, "'ਦਿ ਮੇਟ' ਅਤੇ ਭਾਰਤ ਦੀ ਕਲਾ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਸੱਚਮੁੱਚ ਬਹੁਤ ਹੀ ਅਸਧਾਰਨ ਹੈ। ਉਨ੍ਹਾਂ ਦੇ ਸਹਿਯੋਗ ਦਾ ਦੁਨੀਆਂ ਦੇ ਹਰ ਕੋਨੇ ਦੀ ਕਲਾ ਪ੍ਰਦਰਸ਼ਿਤ ਕਰਨ ਦੀ ਯੋਗਤਾ 'ਤੇ ਡੂੰਘਾ ਪ੍ਰਭਾਵ ਪਾਇਆ ਹੈ।" ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਹਨ। ਰਿਲਾਇੰਸ ਫਾਉਂਡੇਸ਼ਨ 2016 ਤੋਂ 'ਦਿ ਮੇਟ' ਦਾ ਸਮਰਥਨ ਕਰ ਰਹੀ ਹੈ।

More News

NRI Post
..
NRI Post
..
NRI Post
..