ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਈ ਨੀਤਾ ਅੰਬਾਨੀ

by mediateam

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਭਾਰਤ ਦੇ ਸਭ ਤੋਂ ਅਮੀਰ ਵਪਾਰੀ ਮੁਕੇਸ ਅੰਬਾਨੀ ਦੀ ਪਤਨੀ ਅਤੇ ਮੁੰਬਈ ਇੰਡੀਅਨਜ਼ ਟੀਮ ਦੀ ਮਾਲਕਣ ਨੀਤਾ ਅੰਬਾਨੀ ਨੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ। ਤੁਹਾਨੂੰ ਦੱਸ ਦਈਏ ਕਿ ਮੁੰਬਈ ਟੀਮ ਦੀ ਮਾਲਕਣ ਨੀਤਾ ਅੰਬਾਨੀ ਨੇ ਮੱਥਾ ਟੇਕਿਆ ਅਤੇ ਟੀਮ ਦੀ ਜਿੱਤ ਲਈ ਅਰਦਾਸ ਕੀਤੀ। 


ਨੀਤਾ ਅੰਬਾਨੀ ਉਸ ਸਮੇਂ ਤੱਕ ਪਰਿਕਰਮਾ ਵਿੱਚ ਬੈਠੀ ਰਹੀ ਜਦੋਂ ਤੱਕ ਕਿ ਮੁੰਬਈ ਟੀਮ ਦਾ ਮੈਚ ਚੱਲਦਾ ਰਿਹਾ। ਨੀਤਾ ਅੰਬਾਨੀ ਨੇ ਦੋ ਵਾਰ ਪਰਿਕਰਮਾ ਕੀਤੀ ਅਤੇ ਕੀਰਤਨ ਸਰਵਣ ਕੀਤਾ। ਮੈਚ ਵਿੱਚ ਮੁੰਬਈ ਟੀਮ ਦੀ ਹਾਰ ਦੀ ਖ਼ਬਰ ਮਿਲਦਿਆਂ ਹੀ ਉਹ ਪੱਤਰਕਾਰਾਂ ਨਾਲ ਬਿਨਾਂ ਗੱਲਬਾਤ ਕੀਤਿਆਂ ਵਾਪਸ ਚਲੀ ਗਈ।

More News

NRI Post
..
NRI Post
..
NRI Post
..