ਮੀਡੀਆ ਡੈਸਕ: ਖ਼ੁਦ ਨੂੰ ਭਗਵਾਨ ਐਲਾਨਣ ਵਾਲਾ ਜਬਰ ਜਨਾਹ ਦਾ ਮੁਲਜ਼ਮ ਨਿੱਤਿਆਨੰਦ ਦੇਸ਼ ਛੱਡ ਕੇ ਭੱਜ ਗਿਆ ਹੈ ਪਰ ਹਾਲੇ ਵੀ ਉਹ ਸੋਸ਼ਲ ਮੀਡੀਆ 'ਚ ਸਰਗਰਮ ਹੈ। ਹਾਲ ਹੀ 'ਚ ਉਸ ਦੀ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ 'ਚ ਭਗੌੜਾ ਨਿੱਤਿਆਨੰਦ ਕਹਿੰਦਾ ਨਜ਼ਰ ਆ ਰਿਹਾ ਹੈ ਕਿ 'ਮੈਨੂੰ ਕੋਈ ਵੀ ਛੂ ਨਹੀਂ ਸਕਦਾ।' ਵਾਇਰਲ ਹੋਏ ਵੀਡੀਓ 'ਚ ਉਹ ਖ਼ੁਦ ਨੂੰ ਪਰਮ ਸ਼ਿਵ ਦੱਸ ਰਿਹਾ ਹੈ। ਉਹ ਵੀਡੀਓ 'ਚ ਕਹਿ ਰਿਹਾ ਹੈ ਕੋਈ ਵੀ ਅਦਾਲਤ ਉਸ 'ਤੇ ਮੁਕੱਦਮਾ ਨਹੀਂ ਚਲਾ ਸਕਦੀ। ਜ਼ਿਕਰਯੋਗ ਹੈ ਕਿ ਗੁਜਰਾਤ ਪੁਲਿਸ ਨੂੰ ਵੀ ਮੁਲਜ਼ਮ ਨਿੱਤਿਆਨੰਦ ਦੀ ਤਲਾਸ਼ ਹੈ। ਗੁਜਰਾਤ 'ਚ ਨਿੱਤਿਆਨੰਦ 'ਤੇ ਅਗਵਾ ਤੇ ਅਹਿਮਦਾਬਾਦ ਦੇ ਆਪਣੇ ਆਸ਼ਰਮ 'ਚ ਜਬਰਨ ਬੱਚਿਆਂ ਨੂੰ ਰੱਖਣ ਦੇ ਮਾਮਲੇ 'ਚ FIR ਦਰਜ ਹੋਈ ਹੈ।
"No judiciary can touch me. M param shiva"
— Divesh Singh (@YippeekiYay_DH) November 22, 2019
: #NithyanandaSwami from an undisclosed location. pic.twitter.com/WXdZ6bGCdO
ਵਾਇਰਲ ਵੀਡੀਓ 'ਚ ਖ਼ੁਦ ਨੂੰ ਦੱਸਿਆ ਭਗਵਾਨ
ਨਿੱਤਿਆਨੰਦ ਦੇਸ਼ ਛੱਡ ਕੇ ਭੱਜ ਚੁੱਕਾ ਹੈ। ਹਾਲ ਹੀ 'ਚ ਉਸ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ। ਉਸ ਵਿਚ ਉਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ 'ਮੈਂ ਤੁਹਾਡੇ ਲੋਕਾਂ ਸਾਹਮਣੇ ਆਪਣੀ ਸਚਾਈ ਦਾ ਖੁਲਾਸਾ ਕਰਦੇ ਹੋਏ ਮੇਰੀ ਅਖੰਡਤਾ ਨੂੰ ਦਿਖਾ ਰਿਹਾ ਹਾਂ। ਹੁਣ ਮੈਨੂੰ ਕੋਈ ਛੂ ਨਹੀਂ ਸਕਦਾ, ਮੈਂ ਤੁਹਾਨੂੰ ਸਚਾਈ ਦੱਸਦਾ ਹਾਂ ਕਿ ਮੈਂ ਪਰਮ ਸ਼ਿਵ ਹਾਂ। ਸਮਝੋ? ਕੋਈ ਵੀ ਅਦਾਲਤ ਮੇਰੀ ਸਚਾਈ ਦਾ ਖੁਲਾਸਾ ਕਰਨ 'ਤੇ ਮੁੱਕਦਮਾ ਨਹੀਂ ਚਲਾ ਸਕਦੀ। ਮੈਂ ਪਰਮ ਸ਼ਿਵ ਹਾਂ।' ਵਾਇਰਲ ਵੀਡੀਓ 'ਚ ਨਿੱਤਿਆਨੰਦ ਗੇਰੂਏ ਰੰਗ ਦੀ ਪੱਗ ਤੇ ਗੇਰੂਏ ਰੰਗ ਦਾ ਹੀ ਲਿਬਾਸ ਪਾਈ ਨਜ਼ਰ ਆ ਰਿਹਾ ਹੈ।
ਨਿੱਤਿਆਨੰਦ ਦੀ ਇਹ ਵੀਡੀਓ 22 ਨਵੰਬਰ ਦੇ ਬਾਅਦ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਿੱਥੋਂ ਦੀ ਹੈ, ਇਸ ਦੀ ਪਛਾਣ ਨਹੀਂ ਹੋ ਪਾ ਰਹੀ। ਵੀਡੀਓ 'ਚ ਉਹ ਆਪਣੇ ਫਾਲੋਅਰਜ਼ ਨੂੰ ਕਹਿ ਰਿਹਾ ਹੈ ਕਿ 'ਇੱਥੇ ਤੁਹਾਡੇ ਲੋਕਾਂ ਨੇ ਆ ਕੇ ਮੇਰੇ ਪ੍ਰਤੀ ਆਪਣੀ ਅਖੰਡਤਾ ਤੇ ਨਿਸ਼ਠਾ ਦੱਸ ਦਿੱਤੀ ਹੈ...ਵਾਅਦਾ ਕਰਦਾ ਹਾਂ ਕਿ ਹੁਣ ਤੁਹਾਨੂੰ ਮੌਤ ਦਾ ਡਰ ਨਹੀਂ ਸਤਾਏਗਾ।'
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



