ਕੇਜਰੀਵਾਲ ‘ਤੇ ਚੱਲਣ ਵਾਲੇ ਮੁਕੱਦਮਿਆਂ ‘ਚ ਇਜ਼ਾਫਾ, ਸਾਲਾਨਾ ਆਮਦਨ ‘ਚ ਬਹੁਤ ਇਜ਼ਾਫਾ ਨਹੀਂ

by mediateam

ਨਵੀਂ ਦਿੱਲੀ (ਇੰਦਰਜੀਤ ਸਿੰਘ) : ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋਂ ਦਾਖ਼ਲ ਨਾਮਜ਼ਦਗੀ ਮੁਤਾਬਿਕ, ਉਨ੍ਹਾਂ ਦੀ ਸਾਲਾਨਾ ਆਮਦਨ 'ਚ ਬਹੁਤ ਇਜ਼ਾਫਾ ਨਹੀਂ ਹੋਇਆ ਹੈ। ਸਾਲ 2015 ਦੀ ਨਾਮਜ਼ਦਗੀ ਦੀ ਹਲਫ਼ਨਾਮੇ 'ਚ ਉਨ੍ਹਾਂ ਦੀ ਸਾਲਾਨਾ ਆਮਦਨ 2.7 ਲੱਖ ਸੀ ਜੋ 2018-19 'ਚ ਜਾ ਕੇ 2.81 ਲੱਖ ਦੇ ਕਰੀਬ ਜਾ ਪਹੁੰਚੀ ਹੈ। 

ਹਲਫ਼ਨਾਮੇ ਅਨੁਸਾਰ, ਮੁੱਖ ਮੰਤਰੀ ਕੇਜਰੀਵਾਲ ਦੇ ਨਾਂ 'ਤੇ ਕਾਰ ਨਹੀਂ ਹੈ। ਹਾਲਾਂਕਿ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਬਲੈਨੋ ਕਾਰ ਜ਼ਰੂਰ ਹੈ। ਕੇਜਰੀਵਾਲ 'ਤੇ ਚੱਲਣ ਵਾਲੇ ਮੁਕੱਦਮਿਆਂ 'ਚ ਇਜ਼ਾਫਾ ਹੋਇਆ ਹੈ। 

ਪਿਛਲੇ ਹਲਫ਼ਨਾਮੇ ਅਨੁਸਾਰ ਉਨ੍ਹਾਂ 'ਤੇ 10 ਮੁਕੱਦਮੇ ਦਰਜ ਸਨ, ਜਿਨ੍ਹਾਂ ਦੀ ਗਿਣਤੀ ਹੁਣ 13 ਹੋ ਗਈ ਹੈ। ਪਿਛਲੇ ਹਲਫ਼ਨਾਮੇ ਅਨੁਸਾਰ ਉਨ੍ਹਾਂ ਕੋਲ 92 ਲੱਖ ਰੁਪਏ ਦੀ ਅਚੱਲ ਜਾਇਦਾਦ ਸੀ, ਬਾਜ਼ਾਰ ਦੇ ਭਾਅ ਵਧਣ ਨਾਲ ਹੁਣ ਇਸ ਦੀ ਕੀਮਤ ਇਕ ਕਰੋੜ 77 ਲੱਖ ਰੁਪਏ ਹੋ ਗਈ ਹੈ।

  • ਸਾਲ 2015 ਦਾ ਹਲਫ਼ਨਾਮਾ
  • ਸਾਲ 2013-14 'ਚ ਕੇਜਰੀਵਾਲ ਦੀ ਸਾਲਾਨਾ ਆਮਦਨ : 2,07,330 ਰੁਪਏ
  • 2013-14 'ਚ ਉਨ੍ਹਾਂ ਦੀ ਪਤਨੀ ਦੀ ਸਾਲਾਨਾ ਆਮਦਨ : 11,83,390
  • ਨਕਦੀ : 2.26 ਲੱਖ ਰੁਪਏ
  • ਅਚੱਲ ਜਾਇਦਾਦ ਦਾ ਮੁੱਲ : 92 ਲੱਖ ਰੁਪਏ
  • ਬੇਟੀ ਕੋਲ : 31 ਹਜ਼ਾਰ ਰੁਪਏ
  • ਕੇਜਰੀਵਾਲ 'ਤੇ ਦਰਜ ਮੁਕੱਦਮੇ : ਦਸ
  • 2020 ਦਾ ਹਲਫ਼ਨਾਮਾ
  • ਸਾਲ 2018-19 'ਚ ਕੇਜਰੀਵਾਲ ਦੀ ਆਮਦਨ : 2,81,375 ਰੁਪਏ
  • ਪਤਨੀ ਦੀ ਆਮਦਨ : 9,94,790 ਰੁਪਏ
  • ਨਕਦੀ : 9.95 ਲੱਖ ਰੁਪਏ
  • ਕੇਜਰੀਵਾਲ 'ਤੇ ਮੁਕੱਦਮੇ : 13
  • ਅਚੱਲ ਜਾਇਦਾਦ ਦਾ ਮੁੱਲ : 1.77 ਕਰੋੜ ਰੁਪਏ

More News

NRI Post
..
NRI Post
..
NRI Post
..