ਵੈੱਬ ਡੈਸਕ (NRI MEDIA) : ਭਾਰਤ ਦੇ ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਗਰਿੱਡ ਫੇਲ੍ਹ ਹੋ ਜਾਣ ਕਾਰਨ 24 ਘੰਟੇ ਤੱਕ ਬਿਜਲੀ ਸਪਲਾਈ ਠੱਪ ਰਹਿਣ ਮਗਰੋਂ ਬਿਜਲੀ ਸੇਵਾ ਮੁੜ ਬਹਾਲ ਹੋ ਗਈ ਹੈ। ਕਈ ਘੰਟਿਆਂ ਤੱਕ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਮੁੰਬਈ ਵਰਗੇ ਵੱਡੇ ਸ਼ਹਿਰ ਵਿੱਚ ਸਥਾਨਿਕ ਰੇਲਾਂ, ਸਿਹਤ ਸੇਵਾ, ਕੋਰਟ ਸੇਵਾ ਹੋਰ ਕਈ ਜ਼ਰੂਰੀ ਕੰਮਕਾਜ ਪ੍ਰਭਾਵਿਤ ਹੋਏ। ਬ੍ਰਹਮੰਬਾਈ ਇਲੈਕਟ੍ਰਿਕ ਸਪਲਾਈ ਅਤੇ ਟ੍ਰਾਂਸਪੋਰਟ (ਬੇਸਟ) ਨੇ ਕਿਹਾ ਕਿ ਟਾਟਾ ਦੀ ਬਿਜਲੀ ਸਪਲਾਈ ਦੇ ਅਸਫਲ ਹੋਣ ਕਾਰਨ ਮੁੰਬਈ ਖੇਤਰ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।
ਜਾਣਕਾਰੀ ਅਨੁਸਾਰ ਹੁਣ ਮੁੰਬਈ ਦੇ ਕਈ ਇਲਾਕਿਆਂ ਬਿਜਲੀ ਸਪਲਾਈ ਅਤੇ ਸਥਾਨਕ ਰੇਲ ਸੇਵਾ ਸ਼ੁਰੂ ਹੋ ਗਈ ਹੈ।ਬ੍ਰਹਮੰਬਾਈ ਇਲੈਕਟ੍ਰਿਕ ਸਪਲਾਈ ਅਤੇ ਟ੍ਰਾਂਸਪੋਰਟ ਨੇ ਕਿਹਾ ਕਿ ਟਾਟਾ ਦੀ ਬਿਜਲੀ ਸਪਲਾਈ ਦੇ ਅਸਫਲ ਹੋਣ ਕਾਰਨ ਮੁੰਬਈ ਖੇਤਰ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਜਾਣਕਾਰੀ ਅਨੁਸਾਰ ਹੁਣ ਮੁੰਬਈ ਦੇ ਕਈ ਇਲਾਕਿਆਂ ਵਿੱਚ ਬਿਜਲੀ ਸੇਵਾ ਅਤੇ ਸਥਾਨਿਕ ਰੇਲ ਸੇਵਾ ਮੁੜ ਬਹਾਲ ਹੋ ਗਈ ਹੈ।



