ਕੋਈ ਵੀ ਹੋਟਲ ਜਾਂ ਰੈਸਟੋਰੈਂਟ ਹੁਣ ਜ਼ਬਰਦਸਤੀ ਨਹੀਂ ਲੈ ਸਕਦਾ ਸਰਵਿਸ ਚਾਰਜ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਈ ਵੀ ਹੋਟਲ ਜਾਂ ਰੈਸਟੋਰੈਂਟ ਫੂਡ ਬਿੱਲ 'ਤੇ ਜ਼ਬਰਦਸਤੀ ਸਰਵਿਸ ਚਾਰਜ ਨਹੀਂ ਲੈ ਸਕਦਾ। ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਸਖਤ ਨਿਯਮ ਜਾਰੀ ਕੀਤੇ ਹਨ। ਮੰਤਰਾਲੇ ਨੇ ਕਿਹਾ ਕਿ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਆਪਣੇ ਆਪ ਜਾਂ ਮੂਲ ਰੂਪ 'ਚ ਸਰਵਿਸ ਚਾਰਜ ਨਹੀਂ ਜੋੜ ਸਕਦਾ ਹੈ।

ਮੰਤਰਾਲੇ ਦੇ ਹੁਕਮਾਂ ਤੋਂ ਬਾਅਦ, ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਖਾਣੇ ਦੇ ਬਿੱਲਾਂ 'ਚਸਰਵਿਸ ਚਾਰਜ ਜੋੜਨ ਤੋਂ ਮਨ੍ਹਾ ਕਰ ਦਿੱਤਾ ਹੈ। ਯਾਨੀ ਹੁਣ ਤੁਹਾਡੇ ਖਾਣੇ ਦੇ ਬਿੱਲ 'ਤੇ ਸਰਵਿਸ ਚਾਰਜ ਆਪਣੇ ਆਪ ਨਹੀਂ ਜੋੜਿਆ ਜਾਵੇਗਾ। ਕੋਈ ਵੀ ਹੋਟਲ ਜਾਂ ਰੈਸਟੋਰੈਂਟ ਗਾਹਕਾਂ ਨੂੰ ਸਰਵਿਸ ਚਾਰਜ ਅਦਾ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਜੇਕਰ ਗਾਹਕ ਚਾਹੇ ਤਾਂ ਸੇਵਾ ਫੀਸ ਦਾ ਭੁਗਤਾਨ ਕਰ ਸਕਦਾ ਹੈ।