ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ 5ਵੀਂ ਬੈਠਕ ਹੋਈ, ਪਰ ਉਸ ਦਾ ਵੀ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਸਰਕਾਰ ਨੇ ਹੁਣ ਅਗਲੀ ਬੈਠਕ ਦੀ ਮੰਗ ਕੀਤੀ ਹੈ, ਜੋ ਕਿ 9 ਦਸੰਬਰ ਨੂੰ ਹੋਵੇਗੀ।
ਓਥੇ ਹੀ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਬਾਹਰ ਆਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਨੇ ਮੀਡਿਆ ਨਾਲ ਗੱਲਬਾਤ ਕਰਦੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਸਾਹਨੂੰ ਅਕਾ ਰਹੀ ਹੈ, ਥਕਾ ਰਹੀ ਅਤੇ ਗੁੰਮਰਾਹ ਕਰਨਾ ਚਾਹੁੰਦੀ ਹੈ।
ਦੱਸ ਦਈਏ ਕਿ ਉਗਰਾਹਾਂ ਨੇ ਕਿਹਾ ਕਿ ਸਰਕਾਰ ਇਹ ਸਮਝਦੀ ਹੈ ਕਿ ਵਾਰ-ਵਾਰ ਬੈਠਕਾਂ ਬੁਲਾਈਆਂ ਜਾਣਗੀਆਂ ਬੇਨਤੀਜਾ ਰਹਿਣਗੀਆਂ ਜਿਸ ਤੋਂ ਬਾਅਦ ਕਿਸਾਨ ਨਿਰਾਸ਼ ਹੋਣਗੇ, ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਾ ਅੱਕਣ, ਨਾ ਥੱਕਣ ਵਾਲੇ ਹਾਂ, ਸਗੋਂ ਸਾਡਾ ਇਕੱਠ ਵੱਧਦਾ ਜਾਵੇਗਾ ਅਤੇ ਹੋਰ ਲੋਕ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੇ ਰਹਿਣਗੇ।



