ਜੱਦ ਤੱਕ ਜੰਮੂ-ਕਸ਼ਮੀਰ ‘ਚ ਵਿਸ਼ੇਸ਼ ਦਰਜੇ ਦੀ ਬਹਾਲੀ ਨਹੀਂ ਤੱਦ ਤੱਕ ਵਪਾਰ ਨਹੀਂ :ਪਾਕਿਸਤਾਨ

by vikramsehajpal

ਇਸਲਾਮਾਬਾਦ,(ਦੇਵ ਇੰਦਰਜੀਤ) :ਪਾਕਿਸਤਾਨ ਦਾ ਕੱਪੜਾ ਉਦਯੋਗ ਪਹਿਲਾਂ ਹੀ ਕਾਫੀ ਸੰਘਰਸ਼ ਕਰ ਰਿਹਾ ਹੈ। ਕੱਪੜਾ ਉਦਯੋਗ ਦਾ ਕਹਿਣਾ ਹੈ ਕਿ ਕਪਾਹ ਦੀ ਦਰਾਮਦ ਅੱਜ ਸਮੇਂ ਦੀ ਲੋੜ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੇ ਮੰਤਰੀਮੰਡਲ ਨੇ ਵੀਰਵਾਰ ਨੂੰ ਭਾਰਤ ਤੋਂ ਕਪਾਹ ਦਰਾਮਦ ਦੇ ਉੱਚ ਪੱਧਰੀ ਕਮੇਟੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੁਹਰਾਇਆ ਕਿ ਜਦੋਂ ਤੱਕ ਭਾਰਤ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ (370) ਬਹਾਲ ਨਹੀਂ ਕਰਦਾ ਹੈ, ਉਦੋਂ ਤੱਕ ਉਸ ਦੇ ਨਾਲ ਸਾਡੇ ਸਬੰਧ ਨਾਰਮਲ ਨਹੀਂ ਹੋ ਸਕਦੇ।

ਪਾਕਿਸਤਾਨ ਦੇ ਅਪੈਰਲ ਫੋਰਮ ਦੇ ਚੇਅਰਮੈਨ ਜਾਵੇਦ ਬਿਲਵਾਨੀ ਦੇ ਹਵਾਲੇ ਤੋਂ ‘ਦਿ ਡਾਨ’ ਅਖਬਾਰ ਨੇ ਕਿਹਾ ਕਿ ਕੈਬਨਿਟ ਦੇ ਫੈਸਲੇ ਤੋਂ ਕੱਪੜਾ ਬਰਾਮਦ ਉਦਯੋਗ ਨਿਰਾਸ਼ ਹੈ। ਕੋਵਿਡ-19 ਮਹਾਮਾਰੀ ਕਾਰਣ ਪਹਿਲਾਂ ਤੋਂ ਦਬਾਅ ਝੱਲ ਰਿਹਾ ਕੱਪੜਾ ਉਦਯੋਗ ਭਾਰਤ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਤੋਂ ਸੂਤੀ ਧਾਗੇ ਦੀ ਟੈਕਸ ਮੁਕਤ ਦਰਾਮਦ ਦੀ ਮੰਗ ਕਰ ਰਿਹਾ ਹੈ। ਬਿਲਵਾਨੀ ਨੇ ਕਮਰਸ਼ੀਅਲ ਸਲਾਹਕਾਰ ਅਬਦੁਲ ਰਜਾਕ ਦਾਊਦ ਦੇ ਭਾਰਤ ਤੋਂ ਕਪਾਹ ਅਤੇ ਸੂਤੀ ਧਾਗੇ ਦੀ ਦਰਾਮਦ ਦੀ ਸਿਫਾਰਿਸ਼ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ।

ਮੰਤਰੀਮੰਡਲ ਨੂੰ ਇਸ ਪ੍ਰਸਤਾਵ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਨਾਲ ਵਿਦੇਸ਼ੀ ਖਰੀਦਦਾਰਾਂ ਦਰਮਿਆਨ ਇਹ ਨਕਾਰਾਤਮਕ ਸੰਦੇਸ਼ ਜਾਏਗਾ ਕਿ ਦੇਸ਼ ’ਚ ਸੂਤੀ ਧਾਗਾ ਉਪਲਬਧ ਨਹੀਂ ਹੈ। ਬਿਲਵਾਨੀ ਨੇ ਕਿਹਾ ਕਿ ਕੈਬਨਿਟ ਦੇ ਫੈਸਲੇ ਤੋਂ ਬਾਅਦ ਸੂਤੀ ਧਾਗੇ ਦੇ ਰੇਟ ਵਧ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਭਾਰਤ ਤੋਂ ਦਰਾਮਦ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ ਦੇਸ਼ ’ਚ ਸੂਤੀ ਧਾਗੇ ਦੀ ਉਪਲਬਧਤਾ ਯਕੀਨੀ ਕਰਨੀ ਚਾਹੀਦੀ ਹੈ।

More News

NRI Post
..
NRI Post
..
NRI Post
..