
ਵੈੱਬ ਡੈਸਕ (ਐਨ.ਆਰ.ਆਈ.ਮੀਡਿਆ) : ਸਵੀਡਿਸ਼ ਅਕਾਦਮੀ ਨੇ ਸਾਲ 2020 ਦੇ ਸਾਹਿਤ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਅਮਰੀਕੀ ਕਵੀ ਲੁਈਸ ਗਲੁਕ ਨੂੰ ਦਿੱਤਾ ਗਿਆ। ਇਸਤੋਂ ਪਹਿਲਾਂ ਫਿਜ਼ੀਕਸ, ਕੈਮਿਸਟਰੀ, ਅਰਥ-ਸ਼ਾਸਤਰ 'ਚ ਨੋਬਲ ਪੁਰਸਕਾਰਾਂ ਦਾ ਐਲਾਨ ਹੋਇਆ ਹੈ। ਦੱਸ ਦਈਏ ਕੀ ਲੁਈਸ ਗਲੁਕ ਦੀ ਕਵਿਤਾ ਦੇ ਬਾਰਾਂ ਸੰਗ੍ਰਹਿ ਤੇ ਕੁਝ ਸੰਸਕਰਣ ਪ੍ਰਕਾਸ਼ਿਤ ਹੋਏ ਹਨ।
ਉਨ੍ਹਾਂ ਦੀਆਂ ਕਵਿਤਾਵਾਂ 'ਚ ਖ਼ੁਦ ਦੇ ਸੁਪਨਿਆਂ ਅਤੇ ਵਹਿਮਾਂ ਬਾਰੇ ਜੋ ਕੁਝ ਬਚਿਆ ਹੈ, ਉਸਨੂੰ ਸੁਣਿਆ ਜਾ ਸਕਦਾ ਹੈ। ਖ਼ੁਦ ਦੇ ਵਹਿਮ ਦਾ ਸਾਹਮਣਾ ਕਰਨ ਲਈ ਉਸਤੋਂ ਔਖਾ ਕੁਝ ਨਹੀਂ ਹੋ ਸਕਦਾ। ਦਿ ਟ੍ਰਾਮਫ ਆਫ ਅਵਿਕਲੀਸ (1985) ਅਤੇ ਅਰਾਰਟ (1990) ਜਿਹੇ ਸੰਗ੍ਰਹਿ ਉਨ੍ਹਾਂ ਦੇ ਸੰਗ੍ਰਹਿ ਹਨ। ਦੁਨੀਆ 'ਚ ਸਾਹਿਤਕ ਪ੍ਰਸ਼ੰਸਾ 'ਚ ਵਿਵਾਦ ਕਾਰਨ ਕਈ ਸਾਲਾਂ ਤੋਂ ਬਾਅਦ ਸਾਹਿਤ ਲਈ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ। 2018 'ਚ ਸਵੀਡਿਸ਼ ਅਕਾਦਮੀ 'ਚ ਯੋਨ ਸੋਸ਼ਣ ਦੇ ਦੋਸ਼ਾਂ ਤੋਂ ਬਾਅਦ ਪੁਰਸਕਾਰ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।