ਫਿਲਮ ‘ਸੱਸ ਕੁੱਟਣੀ’ ਰਿਲੀਜ਼ ਨੂੰ ਲੈ ਕੇ ਮਨੀਸ਼ਾ ਗੁਲਾਟੀ ਨੇ ਜਾਰੀ ਕੀਤਾ ਨੋਟਿਸ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਫਿਲਮ ਸੱਸ ਕੁੱਟਣੀ ਜੋ 22 ਤਾਰੀਖ ਨੂੰ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਲੈ ਕੇ ਸਾਡੇ ਕੋਲ ਸ਼ਿਕਾਇਤ ਆਈ ਸੀ। ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਅਸੀਂ ਇਸ ਬਾਰੇ ਪੰਜਾਬ ਸਰਕਾਰ ਨੂੰ ਚਿੱਠੀ ਲਿਖਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਨੋਟਿਸ ਜਾਰੀ ਕਰਦੇ ਹਨ 22 ਤਾਰੀਖ ਨੂੰ ਫਿਲਮ ਦੇ ਡਾਇਰੈਕਟਰ ਅਤੇ ਪਾਤਰ ਆ ਕੇ ਮਿਲਣ ਅਤੇ ਫਿਲਮ ਦੇ ਬਾਰੇ ਵਿਸਥਾਰ ਨਾਲ ਦੱਸਣ। ਉਨ੍ਹਾਂ ਨੇ ਕਿਹਾ ਹੈ ਕਿ ਉਹ ਸਾਨੂੰ ਵਿਸਥਾਰ ਨਾਲ ਦੱਸਣ ਫਿਲਮ ਵਿੱਚ ਅਜਿਹਾ ਕੀ ਹੈ ਕਿ ਜਿਸ ਨੂੰ ਲੈ ਕੇ ਸੱਸ ਕੁੱਟਣੀ ਸਿਰਲੇਖ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਫਿਲਮਾਂ ਬਣਾਉਣ ਲੱਗੇ ਮਰਿਯਾਦਾ ਦਾ ਧਿਆਨ ਰੱਖਣਾ ਜ਼ਰੂਰੀ ਹੈ।