Novavax ਦੀ ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ’ਚ 12 ਤੋਂ 18 ਸਾਲ ਦੀ ਉਮਰ ਦੇ ਬਾਲਗਾਂ ਲਈ ਇਸ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ ਹੈ। ਭਾਰਤ ’ਚ ਇਸ ਵੈਕਸੀਨ ਦਾ ਨਿਰਮਾਣ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਕੀਤਾ ਗਿਆ ਹੈ ਅਤੇ ਇਸ ਨੂੰ ਕੋਵੋਵੈਕਸ ਬਰਾਂਡ ਤਹਿਤ ਲਾਂਚ ਕੀਤਾ ਗਿਆ ਹੈ।

ਨੋਵੋਵੈਕਸ ਵਲੋਂ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ ਵੈਕਸੀਨ ਨੂੰ NVX-CoV2373 ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਉੱਥੇ ਭਾਰਤ ’ਚ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਇਸ ਨੂੰ ‘ਕੋਵੋਵੈਕਸ’ ਨਾਂ ਤਹਿਤ ਨਿਰਮਿਤ ਕੀਤਾ ਜਾ ਰਿਹਾ ਹੈ। ਇਹ ਪਹਿਲਾ ਪ੍ਰੋਟੀਨ-ਆਧਾਰਿਤ ਵੈਕਸੀਨ ਹੈ, ਜੋ ਭਾਰਤ ’ਚ 12 ਤੋਂ 18 ਉਮਰ ਵਰਗ ’ਚ ਵਰਤੋਂ ਲਈ ਅਧਿਕਾਰਤ ਹੈ।

ਨੋਵਾਵੈਕਸ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਖਿਲਾਫ਼ ਉਸ ਦੀ ਵੈਕਸੀਨ 80 ਫ਼ੀਸਦੀ ਪ੍ਰਭਾਵੀ ਹੈ। ਟੈਸਟਿੰਗ ਦੌਰਾਨ ਵੈਕਸੀਨ ਨੇ ਬਿਹਤਰ ਇਮਿਊਨ ਪ੍ਰਤੀਕਿਰਿਆ ਦਿੱਤੀ ਸੀ। ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆਨੇ ਕੰਪਨੀ ਨੂੰ ਐਮਰਜੈਂਸੀ ਸਥਿਤੀ ’ਚ ਵੈਕਸੀਨ ਦੇ ਇਸਤੇਮਾਲ ਦਾ ਆਗਿਆ ਦਿੱਤੀ ਹੈ।