ਹੁਣ ਬੰਗਲਾਦੇਸ਼ ਨੇ ਵੀ ਲਗਾਈਆਂ 8 ਦਿਨਾਂ ਦਾ lockdown

by vikramsehajpal

ਢਾਕਾ (ਦੇਵ ਇੰਦਰਜੀਤ) : ਸਾਰੇ ਦੇਸ਼ ਵਿਚ ਮੌਲ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹਿਣਗੇ। ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਸਵੇਰ ਤੋਂ ਸ਼ਾਮ ਤਕ ਖੁੱਲੇ ਰੱਖਣ ਦੀ ਆਗਿਆ ਦਿੱਤੀ ਗਈ ਹੈ।ਕੋਰੋਨਾ ਨੇ ਇਕ ਵਾਰ ਫਿਰ ਵਾਪਸੀ ਕੀਤੀ ਹੈ। ਸਿਰਫ ਭਾਰਤ ਹੀ ਨਹੀਂ, ਦੂਜੇ ਦੇਸ਼ਾਂ ’ਚ ਵੀ ਇਕ ਨਵੀਂ ਅਤੇ ਹੋਰ ਖ਼ਤਰਨਾਕ ਲਹਿਰ ਸਾਹਮਣੇ ਆਈ ਹੈ। ਇਹ ਤਾਜ਼ਾ ਖ਼ਬਰ ਬੰਗਲਾਦੇਸ਼ ਤੋਂ ਆ ਰਹੀ ਹੈ।

ਇਥੇ 21 ਦਿਨਾਂ ਲਈ 8 ਦਿਨ ਭਾਵ 21 ਅਪ੍ਰੈਲ ਤੱਕ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਅੰਤਰ-ਰਾਸ਼ਟਰੀ ਉਡਾਨਾਂ ਵੀ ਬੰਦ ਰਹਿਣਗੀਆਂ।ਹਾਲਾਂਕਿ, ਇਸ ਸਮੇਂ ਦੌਰਾਨ ਸਿਰਫ ਆਨਲਾਈਨ ਸੇਵਾ ਹੀ ਉਪਲਬਧ ਹੋਵੇਗੀ। ਸਾਰੀਆਂ ਕਿਸਮਾਂ ਦੇ ਦਫ਼ਤਰ, ਕੰਪਨੀਆਂ ਅਤੇ ਫੈਕਟਰੀਆਂ ਬੰਦ ਰਹਿਣਗੀਆਂ।