ਹੁਣ 21 ਨਵੰਬਰ ਤੱਕ ਬੰਦ ਰਹੇਗੀ ਕੈਨੇਡਾ-ਅਮਰੀਕਾ ਸਰਹੱਦ

by vikramsehajpal

ਓਂਟਾਰੀਓ (ਐਨ.ਆਰ.ਆਈ. ਮੀਡਿਆ) : ਕੈਨੇਡਾ-ਅਮਰੀਕਾ ਸਰਹੱਦ ਹੁਣ 21 ਨਵੰਬਰ ਤੱਕ ਬੰਦ ਰਹੇਗੀ। ਕਿਸੇ ਵੀ ਗੈਰ ਜ਼ਰੂਰੀ ਯਾਤਰਾ ਨੂੰ ਮਨਜ਼ੂਰੀ ਨਹੀਂ ਹੋਵੇਗੀ। ਉੱਥੇ ਹੀ, ਜ਼ਰੂਰੀ ਕੰਮਕਾਰਾਂ ਨਾਲ ਜੁੜੀ ਯਾਤਰਾ ਦੇ ਨਾਲ-ਨਾਲ ਵਪਾਰਕ ਆਵਾਜਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਦੱਸ ਦਈਏ ਕਿ ਸਰਹੱਦ ਕੋਰੋਨਾ ਮਹਾਮਾਰੀ ਕਾਰਨ ਬੰਦ ਰਹੇਗੀ।

ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, ''ਸਰਹੱਦ ਦੇ ਦੋਵੇਂ ਪਾਸੇ ਵਾਇਰਸ ਸੰਕਰਮਣ ਫੈਲਣ ਦੀ ਦਰ ਨੂੰ ਦੇਖਦੇ ਹੋਏ ਇਹ ਪਾਬੰਦੀ ਵਧਣ ਦੀ ਸੰਭਾਵਨਾ ਪਹਿਲਾਂ ਹੀ ਸੀ।'' ਉਨ੍ਹਾਂ ਕਿਹਾ ਕਿ ਜਨਤਕ ਸਿਹਤ ਮਾਹਰਾਂ ਦੀ ਟੀਮ ਦੀ ਸਲਾਹ ਦੇ ਆਧਾਰ 'ਤੇ ਕੈਨੇਡੀਅਨ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਗੌਰਤਲਬ ਹੈ ਕਿ ਕੈਨੇਡਾ-ਅਮਰੀਕਾ ਸਰਹੱਦ 'ਤੇ ਗੈਰ ਜ਼ਰੂਰੀ ਯਾਤਰਾ ਨੂੰ ਬੰਦ ਕਰਨ ਦਾ ਸਮਝੌਤਾ ਮਾਰਚ 'ਚ ਲਾਗੂ ਕੀਤਾ ਗਿਆ ਸੀ ਅਤੇ ਉਦੋਂ ਤੋਂ ਹਰ ਮਹੀਨੇ ਇਸ ਨੂੰ ਕਈ ਵਾਰ ਅੱਗੇ ਵਧਾਇਆ ਗਿਆ ਹੈ।

More News

NRI Post
..
NRI Post
..
NRI Post
..