ਹੁਣ ਪਾਕਿਸਤਾਨ ‘ਚ ਬਣੀ ਬੀਅਰ ਪੀਏਗਾ ਚੀਨ

by vikramsehajpal

ਇਸਲਾਮਾਬਾਦ,(ਦੇਵ ਇੰਦਰਜੀਤ) :ਪਾਕਿਸਤਾਨ ਨੇ ਬਲੋਚਿਸਤਾਨ 'ਚ ਚੀਨ ਲਈ ਇਕ ਬੀਅਰ ਫੈਕਟਰੀ ਸ਼ੁਰੂ ਕਰ ਦਿੱਤੀ ਹੈ।ਪਾਕਿ ਇਸਲਾਮਿਕ ਦੇਸ਼ ਹੈ ਤੇ ਇਸਲਾਮ 'ਚ ਸ਼ਰਾਬ ਦੀ ਮਨਾਹੀ ਹੈ।ਪਾਕਿਸਤਾਨ ਆਪਣੇ ਆਕਾ ਚੀਨ ਲਈ ਦੀਨ-ਇਮਾਨ ਸਭ ਕੁਝ ਦਾਅ 'ਤੇ ਲਿਆਉਣ ਲਈ ਤਿਆਰ ਹੈ। ਪਹਿਲਾਂ ਉਸ ਨੇ ਸ਼ਿਨਜਿਆਂਗ 'ਚ ਮੁਸਲਿਮ ਫਿਰਕੇ 'ਤੇ ਅੱਤਿਆਚਾਰ ਦੇ ਮਾਮਲੇ 'ਚ ਮੂੰਹ ਬੰਦ ਕਰ ਲਿਆ।

ਚੀਨ ਨੇ ਵੀ ਪਹਿਲੀ ਵਾਰ ਕਿਸੇ ਵੀ ਇਸਲਾਮਿਕ ਦੇਸ਼ 'ਚ ਸ਼ਰਾਬ ਉਤਪਾਦ ਦੀ ਫੈਕਟਰੀ ਸਥਾਪਤ ਕੀਤੀ ਹੈ। ਇਸ ਲਈ ਚੀਨ ਨੇ 2018 'ਚ ਲਾਇਸੈਂਸ ਲਿਆ ਸੀ। ਲਾਇਸੈਂਸ ਲੈਂਦੇ ਸਮੇਂ ਉਸ ਦੀ ਦਲੀਲ ਸੀ ਕਿ ਉਹ ਪਾਕਿ 'ਚ ਚੱਲ ਰਹੀ ਉਸ ਦੀਆਂ ਵੱਖ-ਵੱਖ ਯੋਜਨਾਵਾਂ 'ਚ ਕੰਮ ਕਰਨ ਵਾਲੇ ਚੀਨੀ ਨਾਗਰਿਕਾਂ ਲਈ ਬੀਅਰ ਬਣਾਉਣ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ।

ਚੀਨ ਦੀ ਹੁਈ ਡਿਸਟਲਰੀ ਲਿਮਟਿਡ ਨੇ ਇਹ ਫੈਕਟਰੀ ਸਥਾਪਤ ਕੀਤੀ ਹੈ। ਕੰਪਨੀ ਕਈ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਬ੍ਰਾਂਡ ਬਣਾਉਂਦੀ ਹੈ। ਇਨ੍ਹਾਂ ਵਿਚ ਦੋ ਬ੍ਰਾਂਡ ਉਹ ਪਾਕਿਸਤਾਨ 'ਚ ਬਣਾਏਗੀ।