ਹੁਣ ਪਰਾਠਾ ਖਾਣਾ ਪੈ ਸਕਦਾ ਹੈ ਮਹਿੰਗਾ, ਜਾਣੋ ਪੂਰੀ ਖ਼ਬਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੇਕਰ ਤੁਸੀਂ ਪਰਾਠਾ ਖਾਣਾ ਦੇ ਸ਼ੋਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦੱਸ ਦਈਏ ਕਿ ਹੁਣ ਪਰਾਠੇ ਖਾਣ ਤੇ ਵੀ 18 ਫੀਸਦੀ GST ਦੇਣੀ ਹੋਵੇਗੀ ਰੋਟੀ ਖਾਣ ਤੇ ਸਿਰਫ਼ 5 ਫੀਸਦੀ ਟੈਕਸ ਲੱਗੇਗਾ। GST ਨੂੰ ਲਾਗੂ ਕਰਨ ਤੇ ਨੋਟੀਫਿਕੇਸ਼ਨਾਂ ਨੂੰ ਲੈ ਕੇ ਵਿਵਾਦ ਸਾਹਮਣੇ ਆਉਦੇ ਹਨ। ਰੋਟੀ ਤੇ ਪਰਾਠੇ ਤੇ ਵੱਖ -ਵੱਖ GST ਦਰਾਂ ਦਾ ਵੀ ਅਜਿਹਾ ਹੀ ਮਾਮਲਾ ਹੈ । ਉਦਯੋਗ ਨਾਲ ਜੁੜੀਆ ਕੰਪਨੀਆਂ ਦਾ ਕਹਿਣਾ ਹੈ ਕਿ ਦੋਵਾਂ ਨੂੰ ਬਣਾਉਣ ਲਈ ਮੁੱਖ ਸਮੱਗਰੀ ਕਣਕ ਦਾ ਆਟਾ ਹੈ। ਇਸ ਲਈ ਦੋਵਾਂ ਤੇ ਇਕੋ ਜਿਹਾ GST ਆਗੂ ਹੋਣਾ ਚਾਹੀਦਾ ਹੈ। ਟੈਕਸ ਅਧਿਕਾਰੀਆਂ ਨੇ ਕਿਹਾ ਪਰਾਠਾ ਰੋਟੀ ਤੋਂ ਬਿਲੁਕਲ ਵੱਖਰਾ ਹੈ। ਤੁਸੀਂ ਮੱਖਣ ਜਾ ਘਿਓ ਦੇ ਬਿਨਾ ਰੋਟੀ ਜਾਂ ਰੋਟੀ ਵੀ ਖਾ ਸਕਦੇ ਹੋ ਪਰ ਇਨ੍ਹਾਂ ਤੋਂ ਬਿਨਾ ਪਰਾਠਾ ਨਹੀਂ ਬਣਦਾ ਹੈ। ਕਿਉਂਕਿ ਘਿਓ ਚੂੜੀ ਰੋਟੀ ਜਾਂ ਪਰਾਠਾ ਲਗਜ਼ਰੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਲਈ 18 ਫੀਸਦੀ GST ਲਾਜ਼ਮੀ ਹੈ।