ਹੁਣ ਮਾਨ ਸਰਕਾਰ ਪੂਰੇ ਸਾਲ ਲਈ ਕਿਰਾਏ ‘ਤੇ ਲਵੇਗੀ ਏਅਰ ਕਰਾਫਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਹੁਣ ਜਹਾਜ਼ ਪੂਰੇ ਸਾਲ ਲਈ ਕਿਰਾਏ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਆਪ ਪਾਰਟੀ ਵਲੋਂ ਟੈਂਡਰ ਵੀ ਮੰਗੇ ਗਏ ਹਨ। ਪੰਜਾਬ ਕੋਲ ਪਹਿਲਾ ਹੀ ਆਪਣਾ ਹੈਲੀਕਾਪਟਰ ਸੀ ਪਰ ਸਰਕਾਰ ਹੁਣ ਏਅਰ ਕਰਾਫਰ ਲੈਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਹੀ ਕਿ ਕੋਈ ਸਰਕਾਰ ਪੂਰੇ ਸਾਲ ਲਈ ਕਿਰਾਏ 'ਤੇ ਏਅਰ ਕਰਾਫਰ ਲੈਣ ਜਾ ਰਹੀ ਹੈ। ਆਪ ਸਰਕਾਰ ਹਮੇਸ਼ਾ ਖਰਚੇ ਘਟਾਉਣ ਦੇ ਦਾਅਵੇ ਕਰਦੀ ਹੈ ਪਰ ਹੁਣ ਖੁਦ ਹੀ ਕਿਰਾਏ 'ਤੇ ਏਅਰ ਕਰਾਫਰ ਲੈਣ ਦੀ ਤਿਆਰੀ ਕਰ ਰਹੀ ਹੈ । ਦੱਸਿਆ ਜਾ ਰਿਹਾ ਪੰਜਾਬ ਸਰਕਾਰ ਵਲੋਂ ਹੀ ਪਾਇਲਟ ਦਾ ਖਰਚਾ ਚੁੱਕੀਆਂ ਜਾਵੇਗਾ।