ਸੰਗਰੂਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਥੱਪੜ ਤੋਂ ਡਰ ਨਹੀਂ ਲੱਗਦਾ। ਵਿਰੋਧੀ ਬੁਖ਼ਹਾਲਟ 'ਚ ਅਜਿਹੀਆਂ ਹਰਕਤਾਂ ਕਰਵਾ ਰਹੇ ਹਨ। ਅਸੀਂ ਦਿੱਲੀ ਦੇ ਸਿਸਟਮ 'ਚ ਬਦਲਾਅ ਕੀਤਾ ਤੇ ਆਮ ਲੋਕਾਂ ਦੇ ਹਿੱਤ 'ਚ ਕਦਮ ਚੁੱਕੇ। ਇਹ ਗੱਲ ਵਿਰੋਧੀਆਂ ਨੂੰ ਰਾਸ ਨਹੀਂ ਆ ਰਹੀ ਹੈ।ਕੇਜਰੀਵਾਲ ਨੇ ਸੰਗਰੂਰ ਸੰਸਦੀ ਹਲਕੇ 'ਚ ਰੈਲੀਆਂ 'ਚ ਖ਼ੁਦ 'ਤੇ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ਸਬੰਧੀ ਕਿਹਾ ਕਿ ਹੁਣ ਥੱਪੜ ਤੋਂ ਡਰ ਨਹੀਂ ਲਗਦਾ। ਚੰਗਾ ਕੰਮ ਕਰਨ ਤੇ ਨਿਯਮਾਂ 'ਚ ਬਦਲਾਅ ਕਾਰਨ ਵਿਰੋਧੀ ਹਮਲੇ ਕਰਵਾ ਰਹੇ ਹਨ। ਹੁਣ ਤਕ ਉਨ੍ਹਾਂ ਨੂੰ ਥੱਪੜ ਮਾਰਨ ਦੀਆਂ ਪੰਜ ਘਟਨਾਵਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ, 'ਅਸੀਂ ਦਿੱਲੀ 'ਚ ਸਿਸਟਮ ਸੁਧਾਰਿਆ ਤਾਂ ਜੋ ਆਮ ਲੋਕਾਂ ਦਾ ਭਲਾ ਹੋ ਸਕੇ। ਅਸੀਂ ਕਈ ਬਦਲਾਅ ਕੀਤੇ ਪਰ ਵਿਰੋਧੀਆਂ ਨੂੰ ਰਾਸ ਨਹੀਂ ਆਇਆ।
ਇਸ ਤੋਂ ਬਾਅਦ ਮੇਰੇ ਉੱਪਰ ਹਮਲਾ ਕਰਨ ਤੇ ਥੱਪੜ ਮਾਰਨ ਵਰਗੀਆਂ ਘਟਨਾਵਾਂ ਦੀ ਸਾਜ਼ਿਸ਼ ਘੜੀ ਗਈ। ਕੇਜਰੀਵਾਲ ਨੇ ਸੰਗਰੂਰ 'ਚ ਕਾਲੀਆਂ ਝੰਡੀਆਂ ਦਿਖਾਉਣ 'ਤੇ ਕਿਹਾ ਕਿ ਇੱਥੇ ਆਮ ਆਦਮੀ ਪਾਰਟੀ ਦੀ ਪਕੜ ਮਜ਼ਬੂਤ ਹੁੰਦੀ ਦੇਖ ਕਾਂਗਰਸੀ ਆਗੂ ਬੁਖ਼ਲਾ ਗਏ ਹਨ। ਉਹ ਇਸੇ ਕਾਰਨ ਅਜਿਹੀਆਂ ਹਰਕਤਾਂ ਕਰਵਾ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮਾਫੀ ਮੰਗਣ ਦੇ ਮਾਮਲੇ 'ਤੇ ਵੀ ਸਫ਼ਾਈ ਦਿੱਤੀ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਕਈ ਕੇਸ ਕੋਰਟ ਪਾਏ ਗਏ ਹਨ। ਸਮਾਂ ਬਰਬਾਦ ਨਾ ਹੋਵੇ, ਇਸ ਲਈ ਕਈ ਥਾਂ ਸਮਝੌਤਾ ਕਰਨਾ ਪਿਆ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸਹੀ ਕੀਮਤ ਨਹੀਂ ਮਿਲ ਰਹੀ ਹੈ। ਪੰਜਾਬ ਦੇ ਕਿਸਾਨਾਂ ਦੀ ਅਪੇਕਸ਼ਾ ਦਿੱਲੀ 'ਚ ਕਿਸਾਨਾਂ ਨੂੰ ਗੇਹੂ ਦੀ ਕੀਮਤ ਜ਼ਿਆਦਾ ਮਿਲ ਰਹੀ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰ ਕੇ ਸਰਕਾਰ ਮਨਮਰਜ਼ੀ ਕਰ ਰਹੀ ਹੈ। ਕੇਜਰੀਵਾਲ ਨੇ ਰੈਲੀ 'ਚ ਆਪਣੀ ਦਿੱਲੀ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਵਾਈਆਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜਿਸ ਕਣਕ ਦਾ 1840 ਰੁਪਏ ਕੁਇੰਟਲ ਭੁਗਤਾਨ ਹੁੰਦਾ ਹੈ, ਦਿੱਲੀ 'ਚ ਉਸੇ ਨੂੰ 2610 ਰੁਪਏ 'ਚ ਖ਼ਰੀਦਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਦਿੱਲੀ 'ਚ ਜੇ ਇੰਝ ਹੋ ਸਕਦਾ ਹੈ ਤਾਂ ਪੰਜਾਬ 'ਚ ਕਿਉਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਰਥਿਕ ਸੰਕਟ 'ਚੋਂ ਕਢਵਾਉਣ ਲਈ ਪੰਜਾਬ ਸਰਕਾਰ ਨੇ ਕੀ ਕੀਤਾ? ਦਿੱਲੀ ਸਰਕਾਰ ਫ਼ਸਲ ਦੇ ਭੁਗਤਾਨ 'ਚ ਆਪਣਾ ਯੋਗਦਾਨ ਦਿੰਦੀ ਹੈ। ਦਿੱਲੀ 'ਚ ਬਿਜਲੀ ਦਾ ਕੱਟ ਲੱਗਣ 'ਤੇ ਕੰਪਨੀ ਇਕ ਘੰਟੇ ਦੇ 50 ਰੁਪਏ ਖਪਤਕਾਰ ਨੂੰ ਬਤੌਰ ਹਰਜਾਨਾ ਦਿੰਦੀ ਹੈ।