ਹੁਣ ਕੈਨੇਡਾ ‘ਚ PR ਵਾਲੇ ਭਾਰਤੀ ਨਿਵਾਸੀ ਵੀ ਹੋ ਸਕਦੇ ਹਨ ਫੋਜ ‘ਚ ਭਰਤੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਰਹਿੰਦੇ ਭਾਰਤੀਆਂ ਲਈ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡੀਅਨ ਆਰਮਡ ਫੋਰਸਿਜ਼ ਨੇ ਐਲਾਨ ਕੀਤਾ ਹੈ ਕਿ ਸਥਾਈ ਨਿਵਾਸੀ ਜਿਨ੍ਹਾਂ 'ਚ ਭਾਰਤੀਆਂ ਹੁਣ ਫੋਜ 'ਚ ਭਰਤੀ ਹੋਣ ਦੇ ਯੋਗ ਹਨ। ਇਹ ਘੋਸ਼ਣਾ ਯਾਦਗਾਰੀ ਦਿਵਸ ਦੇ ਕੋਲ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਕੈਨੇਡੀਅਨ ਫੋਜ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਭਰਨ ਲਈ ਨਵੇਂ ਮੈਬਰਾਂ ਦੀ ਭਰਤੀ ਕੀਤੀ ਜਾ ਰਹੀ ਹੈ। 2021 ਤੱਕ ਕੈਨਡਾ ਵਿੱਚ ਸਥਾਈ ਨਿਵਾਸ ਦੇ ਨਾਲ 80 ਲੱਖ ਤੋਂ ਵੱਧ ਪ੍ਰਵਾਸੀ ਹਨ। ਜੋ ਕੁੱਲ ਕੈਨੇਡੀਅਨ ਆਬਾਦੀ ਦਾ 21.5 ਪ੍ਰਤੀਸ਼ਤ ਹਿਸਾ ਹਨ। ਅੰਕੜਿਆਂ ਅਨੁਸਾਰ ਹੁਣ ਕੈਨੇਡਾ ਵਿੱਚ 2022 ਤੇ 2024 ਦੇ ਵਿਚਾਲੇ ਇਕ ਮਿਲੀਆਂ ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਸੰਭਾਵਨਾ ਹੈ । ਜੋ ਕਿ ਫੋਜ 'ਚ ਚੁਣੇ ਜਾਣ ਵਾਲੇ ਉਮੀਦਵਾਰ ਦੇ ਪੁਲ ਦੇ ਭਾਰੀ ਰੂਪ 'ਚ ਵਧਾਉਂਦਾ ਹੈ ।