29 ਮਾਰਚ ਤੋਂ IPL ਸ਼ੁਰੂ, ਇਹ ਗਬਰੂ ਬਣਿਆ ਪੰਜਾਬ ਦਾ ਕਪਤਾਨ….

by

ਮੋਹਾਲੀ (Nri Media) : IPL-20 29 ਮਾਰਚ ਨੂੰ ਸ਼ੁਰੂ ਹੋ ਜਾਣ ਰਿਹਾ ਹੈ। ਕੁੱਲ 7 ਮੈਚ ਹੋਣਗੇ। ਆਈਪੀਐੱਲ ਦਾ ਨਵਾਂ ਸ਼ੈਡਿਊਲ ਤਿਆਰ ਹੋ ਗਿਆ ਹੈ। ਪਹਿਲਾ ਮੈਚ ਮੁੰਬਈ ਅਤੇ ਚੇਨਈ ਦੀਆਂ ਮਜ਼ਬੂਤ ਟੀਮਾਂ ਦਰਮਿਆਨ ਹੋਵੇਗਾ, ਜਦੋਂਕਿ ਦੂਸਰੇ ਮੈਚ ਵਿੱਚ ਪੰਜਾਬ ਦੀ ਟੀਮ ਦਿੱਲੀ ਖਿਲਾਫ ਖੇਡੇਗੀ। ਇਹ ਮੈਚ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਘਰ ਤੋਂ ਦੂਰ ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਵਿੱਚ ਖੇਡਿਆ ਜਾਵੇਗਾ। ਪਹਿਲਾ ਮੈਚ 4 ਅਪ੍ਰੈਲ ਨੂੰ ਪੰਜਾਬ ਦੇ ਕਿੰਗਜ਼ ਹੋਮ ਗਰਾਊਂਡ ਵਿਖੇ ਖੇਡਿਆ ਜਾਵੇਗਾ। 


ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਹੋਣ ਵਾਲੇ ਇਸ ਮੈਚ ਵਿੱਚ ਹੈਦਰਾਬਾਦ ਦੇ ਸਨਰਾਈਜ਼ਰਜ਼ ਨੂੰ ਪੰਜਾਬ ਦੇ ਕਿੰਗਜ਼ ਨਾਲ ਖੇਡਣਾ ਹੋਵੇਗਾ। ਪੰਜਾਬ ਨੂੰ ਨਵੇਂ ਸੀਜ਼ਨ ਵਿੱਚ ਲੀਗ ਦੇ ਸੱਤ ਮੈਚਾਂ ਦੀ ਮੇਜ਼ਬਾਨੀ ਕਰਨੀ ਹੈ। ਕਿੰਗਜ਼ ਦੀ ਖੇਡ ਵਿੱਚ 25 ਖਿਡਾਰੀ ਹਨ। 


ਨਿਊਜੀਲੈਂਡ ਦੌਰੇ 'ਤੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਮੈਚ 'ਚ ਨਾ ਹੋਣ ਕਰਕੇ ਕਪਤਾਨੀ ਦੀ ਜਿੰਮੇਵਾਰੀ ਕੇ. ਐੱਲ. ਰਾਹੁਲ ਨੂੰ ਦਿੱਤੀ ਗਈ ਸੀ ਤੇ ਉਸ ਮੈਚ 'ਚ ਭਾਰਤ ਜਿੱਤਿਆ ਵੀ ਸੀ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਕਿੰਗਜ਼ ਨੇ ਨਵੇਂ ਸੀਜਨ ਦੀ ਸ਼ੁਰੂਆਤ ਲਈ ਕੇ. ਐੱਲ. ਰਾਹੁਲ ਦੀ ਹੀ ਚੋਣ ਕੀਤੀ ਹੈ ਕਿਉਂਕਿ ਉਹ ਫਿਲਹਾਲ ਚੰਗੀ ਫਾਰਮ 'ਚ ਹਨ ਤੇ ਉਹਨਾਂ ਦਾ ਫਾਰਮ 'ਚ ਹੋਣਾ ਟੀਮ ਲਈ ਮਹੱਤਵਪੂਰਨ ਹੈ।

More News

NRI Post
..
NRI Post
..
NRI Post
..