ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਭਾਰਤ ਦਾ ਹਜ ਕੋਟਾ ਪਾਕਿਸਤਾਨ ਤੋਂ ਵੀ ਜ਼ਿਆਦਾ ਹੈ। ਇੰਡੋਨੇਸ਼ੀਆ ਤੋਂ ਬਾਅਦ ਭਾਰਤ ਦਾ ਹਜ ਕੋਟਾ ਸੱਭ ਤੋਂ ਜ਼ਿਆਦਾ ਰੱਖਿਆ ਗਿਆ ਹੈ। ਪਹਿਲੀ ਵਾਰ ਰਿਕਾਰਡ 2 ਲੱਖ ਭਾਰਤੀ ਮੁਸਲਮਾਨ ਬਿਨਾ ਸਬਸਿਡੀ ਦੇ ਹਜ ਯਾਤਰਾ 2019 'ਤੇ ਜਾਣਗੇ। ਹਜ ਯਾਤਰਾ 'ਤੇ ਜਾਣ ਵਾਲਿਆਂ ਤੋਂ ਬਿਨਾਂ 'ਮੇਹਰਮ' (ਪੁਰਖ ਰਿਸ਼ਤੇਦਾਰ) ਦੇ ਹਜ 'ਤੇ ਜਾਣ ਵਾਲੀ 2340 ਮੁਸਲਿਮ ਮਹਿਲਾਵਾਂ ਵੀ ਸ਼ਾਮਲ ਹੋਣਗੀਆਂ।
ਸੂਤਰਾਂ ਮੁਤਾਬਕ, ਸਊਦੀ ਅਰਬ ਦੇ ਹਜ ਮੰਤਰਾਲਾ ਨੇ ਹਜ ਕੋਟਾ 2 ਲੱਖ ਕੀਤੇ ਜਾਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫ਼ਰਵਰੀ 2019 ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਸਊਦੀ ਅਰਬ ਦੇ ਯੁਵਰਾਜ ਮੁੰਹਮਦ ਬਿਨ ਸਲਮਾਨ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅਬਾਸ ਨਕਵੀ ਦੀ ਇੱਕ ਬੈਠਕ ਵਿੱਚ ਸਊਦੀ ਅਰਬ ਨੇ ਭਾਰਤ ਦੇ ਹਜ ਕੋਟੇ ਵਿੱਚ ਲਗਭਗ 25 ਹਜ਼ਾਰ ਦਾ ਵਾਧਾ ਕੀਤਾ ਸੀ ਜਿਸ 'ਚ ਭਾਰਤ ਦਾ ਹਜ ਕੋਟਾ 2 ਲੱਖ ਹੋ ਗਿਆ।



