ਹੁਣ ਹਲਵਾਈਆਂ ਨੂੰ ਵੀ ਦਸਣਾ ਹੋਵੇਗਾ ਮਿਠਿਆਈ ਕਦੋ ਬਣਾਈ ‘ਤੇ ਕਦੋ ਤੱਕ ਖਾ ਸਕਦੈ ਹਾਂ

by vikramsehajpal

ਨਵੀਂ ਦਿੱਲੀ (ਐੱਨ.ਆਰ.ਆਈ. ਮੀਡਿਆ) - ਭਾਰਤ ਸਰਕਾਰ ਨੇ ਸਥਾਨਕ ਦੁਕਾਨਾਂ ਜਾਂ ਹਲਵਾਈ ਦੀਆਂ ਦੁਕਾਨਾਂ 'ਤੇ ਰੱਖੇ ਤਿਆਰ ਭੋਜਨ ਪਦਾਰਥਾਂ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। 1 ਅਕਤੂਬਰ 2020 ਤੋਂ ਸਥਾਨਕ ਮਠਿਆਈ ਦੀਆਂ ਦੁਕਾਨਾਂ ਨੂੰ ਪਰਤਾਂ ਅਤੇ ਡੱਬਿਆਂ ਵਿਚ ਰੱਖੀਆਂ ਮਠਿਆਈਆਂ ਲਈ 'ਨਿਰਮਾਣ ਦੀ ਤਾਰੀਖ' (Date of Manufacturing ) ਅਤੇ ਢੁਕਵੀਂ ਵਰਤੋਂ ਦੀ ਮਿਆਦ (Best Before Date) ਪ੍ਰਦਰਸ਼ਤ ਕਰਨ ਦੀ ਜ਼ਰੂਰਤ ਹੋਏਗੀ।

ਮੌਜੂਦਾ ਸਮੇਂ 'ਚ ਸਿਰਫ਼ ਡੱਬਾਬੰਦ ਮਿਠਾਈਆਂ ਦੇ ਬਕਸੇ ਉੱਤੇ ਹੀ ਇਨ੍ਹਾਂ ਵੇਰਵਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਐਫ.ਐਸ.ਐਸ.ਏ.ਆਈ. ਯਾਨੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਨਵੇਂ ਨਿਯਮ ਜਾਰੀ ਕੀਤੇ ਹਨ।
ਹੁਣ ਦੇਸ਼ ਭਰ ਦੇ ਬਾਜ਼ਾਰਾਂ ਵਿਚ ਵਿਕਣ ਵਾਲੀਆਂ ਖੁੱਲ੍ਹੀਆਂ ਮਠਿਆਈਆਂ ਦੀ ਵਰਤੋਂ ਦੀ ਸਮਾਂ ਮਿਆਦ ਵਪਾਰੀਆਂ ਨੂੰ ਦੱਸਣੀ ਲਾਜ਼ਮੀ ਹੋਵੇਗੀ।

ਕਿੰਨੇ ਚਿਰ ਇਸ ਦੀ ਵਰਤੋਂ ਕਰਨਾ ਸਹੀ ਰਹੇਗਾ, ਇਸ ਦੀ ਸਮਾਂ ਮਿਆਦ ਖਪਤਕਾਰਾਂ ਨੂੰ ਦੇਣੀ ਪਵੇਗੀ। ਫੂਡ ਰੈਗੂਲੇਟਰ ਨੇ ਇਸ ਨੂੰ ਲਾਜ਼ਮੀ ਕਰ ਦਿੱਤਾ ਹੈ।ਐਫ.ਐਸ.ਐਸ.ਏ.ਆਈ. ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖੁਰਾਕ ਸੁਰੱਖਿਆ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਹੈ। “ਜਨਤਕ ਹਿੱਤ ਵਿਚ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਇਹ ਤੈਅ ਕੀਤਾ ਗਿਆ ਹੈ ਕਿ ਖੁੱਲ੍ਹਿਆ ਮਿਠਾਈਆਂ ਦੇ ਮਾਮਲੇ ਵਿਚ ਵਿਕਰੀ ਲਈ ਆਊਟਲੈੱਟ 'ਤੇ ਰੱਖੀ ਟ੍ਰੇਅ ਦੇ ਨਾਲ 1 ਅਕਤੂਬਰ 2020 ਤੋਂ ਲਾਜ਼ਮੀ ਤੌਰ 'ਤੇ ਉਤਪਾਦ ਦੀ ਸੁਰੱਖਿਅਤ ਸਮਾਂ ਮਿਆਦ ਬਾਰੇ ਜਾਣਕਾਰੀ ਦੇਣੀ ਹੋਵੇਗੀ।