ਹੁਣ ਫ਼ੌਜ ਤੇ ਕੋਰੋਨਾ ਕਿਹਰ ਇਕ ਦਿਨ ‘ਚ 6000 ਫ਼ੌਜੀ ਕੋਰੋਨਾ ਪੋਜ਼ੀਟਿਵ

by vikramsehajpal

ਦਿੱਲੀ (ਦੇਵ ਇੰਦਰਜੀਤ) : ਵਰਤਮਾਨ ਵਿੱਚ ਸੀ.ਏ.ਪੀ.ਐੱਫ. ਵਿੱਚ ਕੋਰੋਨਾ ਸੰਕਰਮਣ ਦੇ 9300 ਐਕਟਿਵ ਮਾਮਲੇ ਹਨ। CRPF, BSF, ITBP, CISF, SSB, NSG ਅਤੇ NDRF ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 76 ਹਜ਼ਾਰ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਥੇ ਹੀ, 17 ਮਈ ਤੱਕ 290 ਜਵਾਨ ਕੋਰੋਨਾ ਪੀੜਤ ਕਾਰਨ ਜਾਨ ਗੁਆ ਚੁੱਕੇ ਹਨ।

ਪੂਰੇ ਦੇਸ਼ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੇਜੀ ਨਾਲ ਫੈਲ ਰਹੀ ਹੈ। ਆਮ ਲੋਕਾਂ ਦੇ ਨਾਲ ਸੈਂਟਰਲ ਪੈਰਾਮਿਲਟਰੀ ਫੋਰਸ (ਸੀ.ਏ.ਪੀ.ਐੱਫ.) ਦੇ ਜਵਾਨ ਵੀ ਲਗਾਤਾਰ ਇਸ ਮਹਾਮਾਰੀ ਦੀ ਚਪੇਟ ਵਿੱਚ ਆਉਂਦੇ ਜਾ ਰਹੇ ਹਨ। ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਸੀ.ਏ.ਪੀ.ਐੱਫ. ਦੇ 6000 ਤੋਂ ਜ਼ਿਆਦਾ ਜਵਾਨ ਪੀੜਤ ਪਾਏ ਗਏ ਹਨ। ਜਦੋਂ ਕਿ ਇਨਫੈਕਸ਼ਨ ਕਾਰਨ 34 ਜਵਾਨਾਂ ਦੀ ਮੌਤ ਹੋ ਚੁੱਕੀ ਹੈ।