ਹੁਣ ਗੈਂਗਸਟਰਾਂ ਦੀ ਹੋਵੇਗੀ ਆਨਲਾਈਨ ਭਰਤੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਹੁਣ ਗੈਂਗਸਟਰਾਂ ਦੀ ਆਨਲਾਈਨ ਭਰਤੀ ਕੀਤੇ ਜਾਵੇਗੀ। ਜੀ ਹਾਂ, ਹੁਣ ਗੈਂਗਸਟਰ ਦੀ ਭਰਤੀ ਲਈ ਵਟਸਐਪ ਨੰਬਰ ਜਾਰੀ ਕਰਨ ਲੱਗ ਪਏ ਹਨ ਤੇ ਨੌਜਵਾਨਾਂ ਨੂੰ ਆਨਲਾਈਨ ਭਰਤੀ ਲਈ ਕਿਹਾ ਜਾ ਰਿਹਾ ਹੈ। ਬੰਬੀਹਾ ਗੈਂਗ ਨੇ ਨੌਜਵਾਨਾਂ ਨੂੰ ਆਪਣੇ ਗੈਂਗ ਵਿੱਚ ਸ਼ਾਮਿਲ ਕਰਨ ਲਈ ਫੇਸਬੁੱਕ 'ਤੇ ਇਹ ਪੋਸਟ ਪਾ ਕੇ ਨੰਬਰ ਜਾਰੀ ਕੀਤਾ ਹੈ। ਦਵਿੰਦਰ ਬੰਬੀਹਾ ਗੈਂਗ ਦੇ ਅਕਾਊਟ ਤੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ।ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਨੇ ਗੈਂਗ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹਾਂ। ਉਹ ਵਟਸਐਪ ਕਰਨ ਲਈ 77400-13056 ਨੰਬਰ ਜਾਰੀ ਕੀਤਾ ਹੈ। ਇਕ ਪਾਸੇ ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਤੇ ਨੱਥ ਪਾਉਣ ਦੀ ਗੱਲ ਬੋਲ ਰਹੀ ਹੈ ।ਦੂਜੇ ਪਾਸੇ ਹੁਣ ਗੈਂਗਸਟਰ ਆਨਲਾਈਨ ਭਰਤੀ ਦੀ ਪੋਸਟਾਂ ਪਾ ਰਹੇ ਹਨ।