ਭਾਰਤੀ ਨਾਗਰਿਕ ਦਾ ਹੁਣ ਕੈਨੇਡਾ ਜਾ ਕੇ ਵੱਸਣ ਦਾ ਸੁਪਨਾ ਹੋਵੇਗਾ ਪੂਰਾ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਸਰਕਾਰ ਨੇ ਸਾਲ 2022-2023 'ਚ 300,000 ਲੋਕਾਂ ਨੂੰ ਨਾਗਰਿਕਤਾ ਦੇਣ ਦਾ ਟੀਚਾ ਰੱਖਿਆ ਹੈ। ਕੈਨੇਡਾ ਦੇ ਇਸ ਫੈਸਲੇ ਦੇ ਨਾਲ ਉਹ ਭਾਰਤੀ ਜੋ ਕੈਨੇਡਾ ਜਾ ਕੇ ਵੱਸਣਾ ਚਾਹੁੰਦਾ ਹੈ,ਉਹ ਆਪਣਾ ਸੁਪਨਾ ਪੂਰਾ ਕਰ ਸਕਦਾ ਹੈ। ਖਾਸ ਕਰਕੇ ਇਹ ਪੰਜਾਬੀਆਂ ਲਈ ਬਹੁਤ ਚੰਗਾ ਮੌਕਾ ਹੈ। ਜਦੋ ਉਹ ਕੈਨੇਡਾ ਦੇ ਪੱਕੇ ਨਾਗਰਿਕ ਬਣ ਸਕਦੇ ਹਨ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਮੈਮੋਰੰਡਮ ਅਨੁਸਾਰ 31 ਮਾਰਚ 2023 ਤੱਕ ਕੁੱਲ 285,000 ਪਰਿਵਾਰਾਂ ਤੇ 300,000 ਨਵੇਂ ਨਾਗਰਿਕਾਂ ਨੂੰ ਇਹ ਮੌਕਾ ਦਿੱਤਾ ਜਾਵੇਗਾ । 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਸਾਲ ਦੇ ਅੰਤ ਤੱਕ ਨਾਗਰਿਕਤਾ ਲਈ ਆਨਲਾਈਨ ਅਰਜ਼ੀ ਦੇਣ ਦੇ ਸਕਣਗੇ। ਜ਼ਿਕਰਯੋਗ ਹੈ ਕਿ ਇਹ 2021-22 ਵਿੱਤੀ ਸਾਲ ਦੇ ਮੁਕਾਬਲੇ ਮਹੱਤਵਪੂਰਨ ਵਾਧਾ ਹੈ ਤੇ 2019 -2020 ਦੇ ਪਰੀ ਮਹਾਂਮਾਰੀ ਦੇ ਟੀਚਿਆਂ ਤੋਂ ਵੀ ਵੱਧ ਹੈ। ਜਦਕਿ 253,000 ਨਾਗਰਿਕਤਾ ਅਰਜ਼ੀਆਂ ਤੇ ਕਾਰਵਾਈ ਕੀਤੀ ਗਈ ਸੀ ।