ਹੁਣ ਕੋਰੋਨ ਵਾਇਰਸ ਨੂੰ ਹਵਾ ’ਚ ਮਾਰੇਗੀ ਇਟਾਲੀਅਨ ਕੰਪਨੀ ਦੀ ਲੇਜ਼ਰ ਡਿਵਾਈਸ!

by vikramsehajpal

ਰੋਮ (ਦੇਵ ਇੰਦਰਜੀਤ)- ਜਿੱਥੇ ਇਕ ਪਾਸੇ ਕੋਰੋਨਾ ਮਹਾਮਾਰੀ ਵਿਸ਼ਵ ਪੱਧਰ ’ਤੇ ਡੇਢ ਸਾਲ ਬਾਅਦ ਵੀ ਲਗਾਤਾਰ ਪੈਰ ਪਸਾਰ ਰਹੀ ਹੈ ਓਥੇ ਹੀ ਇਸ ਵਾਇਰਸ ਦੇ ਰੋਜਾਨਾ ਨਵੇਂ ਵੇਰੀਐਂਟ ਸਾਹਮਣੇ ਆ ਰਹੇ ਹਨ। ਜਦਕਿ ਦੁਨੀਆ ਭਰ ਦੇ ਵਿਗਿਆਨੀ ਇਸ ਨੂੰ ਖ਼ਤਮ ਕਰਨ ਲਈ ਦਵਾਈਆਂ ਬਣਾਉਣ ’ਚ ਲਗੇ ਹਨ। ਹਾਲਾਂਕਿ ਹੁਣ ਤਕ ਜਿੰਨੀਆਂ ਵੀ ਵੈਕਸੀਨਾਂ ਸਾਹਮਣੇ ਆਈਆਂ ਹਨ ਉਹ ਸਿਰਫ਼ ਵਾਇਰਸ ਦੀ ਰੋਕਥਾਮ ਕਰ ਸਕਦੀਆਂ ਹਨ ਉਸ ਨੂੰ ਖ਼ਤਮ ਕਰਨ ’ਚ ਇਹ ਸਹਾਇਕ ਸਾਬਿਤ ਨਹੀਂ ਹੋਈਆਂ ਹਨ ਪਰ ਹੁਣ ਅਜਿਹਾ ਡਿਵਾਈਸ ਸਾਹਮਣੇ ਆਇਆ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਕੋਰੋਨਾ ਵਾਇਰਸ ਨੂੰ ਮਾਰ ਸਕਦਾ ਹੈ। ਇਸ ਡਿਵਾਈਸ ਨੂੰ ਸੰਯੁਕਤ ਰਾਸ਼ਟਰ ਦੇ ਵਿਗਿਆਨੀਆਂ ਨੇ ਇਟਲੀ ਦੀ ਟੇਕ ਕੰਪਨੀ ਦੇ ਵਿਗਿਆਨੀਆਂ ਨਾਲ ਮਿਲ ਕੇ ਬਣਾਇਆ ਹੈ।

ਇਸ ਡਿਵਾਈਸ ’ਤੇ ਦੋਵਾਂ ਨੇ ਹੀ ਪਿਛਲੇ ਸਾਲ ਕੰਮ ਸ਼ੁਰੂ ਕਰ ਦਿੱਤਾ ਸੀ। ਕਿਹਾ ਜਾ ਰਿਹਾ ਹੈ ਕਿ ਇਸ ਡਿਵਾਈਸ ’ਚੋਂ ਨਿਕਲਣ ਵਾਲੀ ਲੇਜ਼ਰ ਸਰੀਰ ’ਚ ਮੌਜੂਦ ਵਾਇਰਸ ਤੋ ਘਾਤਕ ਬੈਕਟੀਰੀਆ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਸਕਦੀ ਹੈ। ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੇਕਨੋਲਾਜੀ (ਆਈਸੀਜੀਈਬੀ) ਦੇ ਕਾਰਡੀਓਵੈਸਕੁਲਰ ਬਾਇਓਲੋਜੀ ਗਰੁੱਪ ਦੀ ਚੀਫ ਸੇਰੇਨਾ ਜ਼ਾਕਿਨਯਾ ਦਾ ਕਹਿਣਾ ਹੈ ਕਿ ਲੇਜ਼ਰ ਨੂੰ ਲੈ ਕੇ ਉਨ੍ਹਾਂ ਨੂੰ ਆਪਣੀ ਰਾਏ ਬਦਲਣੀ ਪਵੇਗੀ। ਉਨ੍ਹਾਂ ਮੁਤਾਬਕ ਇਸ ਡਿਵਾਈਸ ਨੇ 50 ਮਿਲਿ ਸੇਕਨਡਸ ’ਚ ਵਾਇਰਸ ਨੂੰ ਖ਼ਤਮ ਕਰ ਦਿੱਤਾ। ਸੇਰੇਨਾ ਨੇ ਇਸ ਡਿਵਾਈਸ ਨੂੰ ਲੈ ਕੇ ਇਟਲੀ ਦੀ ਕੰਪਨੀ ਐਲਟੇਕ ਦੇ ਲੇਜ਼ਰ ਨਾਲ ਕਰਾਰ ਕੀਤਾ ਹੈ। ਇਸ ਦੇ ਫਾਊਂਡਰ ਫਰੈਂਸਸਕੋ ਜਾਨਟਾ ਹਨ। ਉਨ੍ਹਾਂ ਦੀ ਕੰਪਨੀ ਮੈਡੀਕਲ ਫੀਲਡ ’ਚ ਇਸਤੇਮਾਲ ਹੋਣ ਵਾਲੇ ਲੇਜ਼ਰ ਪ੍ਰੋਡਕਟਸ ਬਣਾਉਂਦੀ ਹੈ।