ਹੁਣ ਮਿਰਗੀ, ਮਾਈਗ੍ਰੇਨ ਤੇ ਡਾਇਬਟੀਜ਼ ਦੀਆਂ ਦਵਾਈਆਂ ਹੋਈਆਂ ਸਸਤੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : National Pharmaceutical Pricing Authority ਨੇ ਆਪਣੀ ਬੈਠਕ 'ਚ 44 ਨਵੀਆਂ ਦਵਾਈਆਂ ਦੇ ਫਾਰਮੂਲੇ ਦੀਆਂ ਪ੍ਰਚੂਨ ਕੀਮਤਾਂ ਤੈਅ ਕੀਤੀਆਂ ਹਨ। ਮੀਇੰਗ 'ਚ ਸ਼ੂਗਰ, ਦਰਦ, ਬੁਖਾਰ, ਇੰਫੈਸਕਨ ਸਮੇਤ ਕਈ ਦਵਾਈਆਂ ਦੀਆਂ ਵੱਧ ਤੋਂ ਵੱਧ ਕੀਮਤਾਂ ਤੈਅ ਕੀਤੀਆਂ ਗਈਆਂ ਹਨ। National Pharmaceutical Pricing Authority ਨੇ ਕਿਹਾ ਕਿ ਕੋਈ ਵੀ ਕੰਪਨੀ ਤੈਅ ਕੀਮਤ ਤੋਂ ਇਲਾਵਾ ਸਿਰਫ਼ GST ਹੀ ਲੈ ਸਕੇਗੀ। ਜਾਣਕਾਰੀ ਅਨੁਸਾਰ NPPA ਦੇ ਇਸ ਕਦਮ ਨਾਲ IPCA ਲੈਬਾਰਟਰੀਜ਼, ਅਲਕੇਮ ਲੈਬਾਰਟਰੀਜ਼,ਸਿਪਲਾ, ਸਨੋਫੀ ਤੇ ਐਬਟ ਇੰਡੀਆ ਵਰਗੀਆਂ ਕੰਪਨੀਆਂ 'ਤੇ ਅਸਰ ਪੈਣ ਦੇ ਆਸਾਰ ਹਨ। ਮਿਰਗੀ ,ਸ਼ੂਗਰ ਤੇ ਮਾਈਗ੍ਰੇਨ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਸਤੀਆਂ ਹੋਣਗੀਆਂ, ਹਾਲਾਂਕਿ ਹੁਣ ਇਨ੍ਹਾਂ ਦਵਾਈਆਂ ਦੀ ਕੀਮਤਾਂ ਬਹੁਤ ਜ਼ਿਆਦਾ ਹਨ ।