ਅਮਰੀਕਾ : ਹੁਣ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਨੂੰ ਬਣਾਇਆ ਜਾਵੇਗਾ ‘ਨਪੁੰਸਕ’

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ)ਬੱਚਿਆਂ ਨਾਲ ਯੌਨ ਸ਼ੋਸ਼ਣ ਦੀਆਂ ਵੱਧਦੀਆਂ ਘਟਨਾਵਾਂ 'ਤੇ ਲਗਾਮ ਲਗਾਉਣ ਲਈ ਅਮਰੀਕਾ ਦੇ ਅਲਬਾਮਾ ਰਾਜ ਵਿਚ ਨਵਾਂ ਕਾਨੂੰਨ ਬਣਾਇਆ ਗਿਆ ਹੈ। ਇਸ ਕਾਨੂੰਨ ਦੇ ਅੰਤਰਗਤ ਹੁਣ ਰਾਜ ਵਿਚ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਨਪੁੰਸਕ (impotent) ਬਣਾਇਆ ਜਾਵੇਗਾ। ਇਸ ਬਿੱਲ ਮੁਤਾਬਕ ਰਾਜ ਵਿਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਯੌਨ ਸ਼ੋਸ਼ਣ ਦੇ ਦੋਸ਼ੀਆਂ ਨੂੰ ਰਸਾਇਣਿਕ ਦਵਾਈ ਦਾ ਟੀਕਾ ਲਗਾ ਕੇ ਨਪੁੰਸਕ ਬਣਾ ਦਿੱਤਾ ਜਾਵੇਗਾ। 


ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਾਨੂੰਨੀ ਪ੍ਰਬੰਧ ਕਰਨ ਵਾਲਾ ਅਮਰੀਕਾ ਦਾ ਇਹ ਪਹਿਲਾ ਰਾਜ ਹੈ। ਸੋਮਵਾਰ ਨੂੰ ਅਲਬਾਮਾ ਦੇ ਗਵਰਨਰ ਕਾਏ ਇਵੇ ਨੇ 'ਕੈਮੀਕਲ ਕੈਸਟ੍ਰੇਸ਼ਨ' ਬਿੱਲ ਨੂੰ ਹਰੀ ਝੰਡੀ ਦਿੱਤੀ। ਉਨ੍ਹਾਂ ਨੇ ਇਸ ਬਿੱਲ 'ਤੇ ਦਸਤਖਤ ਕਰਦਿਆਂ ਕਿਹਾ ਕਿ ਸਖਤ ਅਪਰਾਧ ਦੀ ਸਜ਼ਾ ਵੀ ਸਖਤ ਹੋਣੀ ਚਾਹੀਦੀ ਹੈ। 


ਇਸ ਨਾਲ ਅਪਰਾਧੀਆਂ ਦੇ ਮਨ ਵਿਚ ਡਰ ਬੈਠੇਗਾ।'' ਅਮਰੀਕਾ ਦੇ ਕਈ ਹੋਰ ਰਾਜਾਂ ਨੇ ਰਸਾਇਣਿਕ ਦਵਾਈ ਦੇ ਕੇ ਦੋਸ਼ੀਆਂ ਨੂੰ ਨਪੁੰਸਕ ਬਣਾਏ ਜਾਣ ਵਾਲੇ ਕਾਨੂੰਨ 'ਤੇ ਚਿੰਤਾ ਜ਼ਾਹਰ ਕੀਤੀ ਹੈ। ਜਦਕਿ ਕਈ ਸਮੂਹਾਂ ਨੇ ਕਾਨੂੰਨ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।