ਹੁਣ ਅਮਰਜੀਤ ਸਿੰਘ ਸੋਹੀ ਸਣੇ ਟਰੂਡੋ ਹੋਏ ਨਸਲੀ ਨਫ਼ਰਤ ਦਾ ਸ਼ਿਕਾਰ

by

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਵਿਚ ਆਮ ਚੋਣਾਂ ਦੌਰਾਨ ਨਸਲੀ ਨਫ਼ਰਤ ਦੀ ਇਕ ਹੋਰ ਘਟਨਾ ਤਹਿਤ ਪੰਜਾਬੀ ਉਮੀਦਵਾਰ ਅਮਰਜੀਤ ਸਿੰਘ ਸੋਹੀ ਸਣੇ ਲਿਬਰਲ ਆਗੂ ਜਸਟਿਨ ਟਰੂਡੋ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ। ਐਡਮਿੰਟਨ ਪੁਲਿਸ ਵੱਲੋਂ ਮਾਮਲੇ ਦੀ ਨਸਲੀ ਅਪਰਾਧ ਦੇ ਨਜ਼ਰੀਏ ਤੋਂ ਪੜਤਾਲ ਕੀਤੀ ਜਾ ਰਹੀ ਹੈ। ਐਡਮਿੰਟਨ ਦੇ ਮਿਲ ਵੁੱਡਜ਼ ਇਲਾਕੇ ਵਿਚ ਲੱਗੇ ਇਕ ਲਾਅਨ ਸਾਈਨ 'ਤੇ ਕਾਲਖ ਮਲਣ ਮਗਰੋਂ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿਤੀ ਗਈ।

ਉਧਰ ਪੁਲਿਸ ਨੇ ਕਿਹਾ ਕਿ ਭਾਵੇਂ ਇਸ ਘਟਨਾ ਬਾਰੇ ਕੋਈ ਰਸਮੀ ਸ਼ਿਕਾਇਤ ਨਹੀਂ ਪੁੱਜੀ ਪਰ ਫਿਰ ਵੀ ਪੜਤਾਲ ਕੀਤੀ ਜਾ ਰਹੀ ਹੈ। ਜਿਸ ਸ਼ਖਸ ਦੇ ਘਰ ਬਾਹਰ ਲੱਗੀ ਚੋਣ ਤਖਤੀ ਨਾਲ ਛੇੜਛਾੜ ਕੀਤੀ ਗਈ, ਉਸ ਦਾ ਕਹਿਣਾ ਹੈ ਕਿ ਟਰੂਡੋ ਅਤੇ ਅਮਰਜੀਤ ਸੋਹੀ ਦੀਆਂ ਤਸਵੀਰਾਂ ਨਾਲ ਕੀਤੀ ਗਈ ਹਰਕਤ ਦਾ ਮਕਸਦ ਹਿੰਸਾ ਭੜਕਾਉਣਾ ਨਹੀਂ ਹੋ ਸਕਦਾ।