ਹੁਣ ਮਿਆਂਮਾਰ ‘ਚ ‘Wi-Fi’ ਵੀ ਹੋਇਆ ਬੰਦ…!

by vikramsehajpal

ਮਿਆਂਮਾਰ,ਯੰਗੂਨ(ਦੇਵ ਇੰਦਰਜੀਤ) :ਸੱਤਾ ਦੇ ਜੁੰਟਾ ਦੇ ਹੱਥਾਂ ਵਿਚ ਚਲੇ ਜਾਣ ਦੇ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਸਥਾਨਕ ਸੇਵਾ ਪ੍ਰਦਾਤਾ ਓਰੇਡੂ ਵੱਲੋਂ ਆਨਲਾਈਨ ਪੋਸਟ ਕੀਤੇ ਗਏ ਬਿਆਨ ਮੁਤਾਬਕ ਆਵਾਜਾਈ ਅਤੇ ਸੰਚਾਰ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਨਿਰਦੇਸ਼ ਵਿਚ ਅਗਲੇ ਨੋਟਿਸ ਤੱਕ ਸਾਰੀਆਂ ਵਾਇਰਲੈੱਸ ਬ੍ਰਾਡਬੈਂਡ ਡਾਟਾ ਸੇਵਾਵਾਂ ਨੂੰ ਅਸਥਈ ਤੌਰ 'ਤੇ ਬੰਦ ਰੱਖਣ ਲਈ ਕਿਹਾ ਗਿਆ ਹੈ।

ਸ਼ੁੱਕਰਵਾਰ ਨੂੰ ਹੀ ਨਿਊਯਾਰਕ ਸਥਿਤ ਮਨੁੱਖ ਅਧਿਕਾਰ ਨਿਗਰਾਨੀ ਸੰਸਥਾ ਨੇ ਇਕ ਰਿਪੋਰਟ ਜਾਰੀ ਕਰ ਕੇ ਕਿਹਾ ਕਿ ਮਿਆਂਮਾਰ ਦੀ ਸੈਨਾ ਨੇ ਨੇਤਾਵਾਂ, ਚੋਣ ਅਧਿਕਾਰੀਆਂ, ਪੱਤਰਕਾਰਾਂ, ਕਾਰਕੁਨਾਂ ਅਤੇ ਪ੍ਰਦਰਸ਼ਨਕਾਰੀਆਂ ਸਮੇਤ ਸੈਂਕੜੇ ਲੋਕਾਂ ਨੂੰ ਜ਼ਬਰੀ ਗਾਇਬ ਕਰ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਿਆਂ ਉਹ ਕਿਹੜੀਆਂ ਥਾਵਾਂ 'ਤੇ ਹਨ ਜਾਂ ਵਕੀਲਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਉਹਨਾਂ ਤੱਕ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਮਿਆਂਮਾਰ ਵਿਚ ਸੈਨਾ ਦੇ ਆਦੇਸ਼ 'ਤੇ ਸ਼ੁੱਕਰਵਾਰ ਨੂੰ ਵਾਇਰਲੈੱਸ ਬ੍ਰਾਡਬੈਂਡ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਕ ਸਥਾਨ ਸੇਵਾ ਪ੍ਰਦਾਤਾ ਨੇ ਇਹ ਜਾਣਕਾਰੀ ਦਿੱਤੀ।