ਹੁਣ ਔਰਤਾਂ ਚਲਾਉਣਗੀਆਂ ਰੇਲਗੱਡੀ! ਇਸ ਦੇਸ਼ ਨੇ ਕੀਤੀ ਨਿਵੇਕਲੀ ਪਹਿਲ

by jaskamal

ਨਿਊਜ਼ ਡੈਸਕ (ਜਸਕਮਲ) : ਸਾਊਦੀ ਅਰਬ ਗਲੋਬਲ ਪੱਧਰ 'ਤੇ ਆਪਣੇ ਮੁਸਲਿਮ ਰੂੜ੍ਹੀਵਾਦੀ ਦੇਸ਼ ਦੇ ਅਕਸ ਨੂੰ ਸੁਧਾਰਨ ਲਈ ਆਏ ਦਿਨ ਨਵੇਂ ਕਦਮ ਚੁੱਕ ਰਿਹਾ ਹੈ। ਹੁਣ ਸਾਊਦੀ ਅਰਬ 'ਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਔਰਤਾਂ ਰੇਲਗੱਡੀਆਂ ਚਲਾਉਣਗੀਆਂ। ਇਕ ਰੇਲ ਕੰਪਨੀ ਨੇ ਮਹਿਲਾ ਟ੍ਰੇਨ ਡਰਾਈਵਰਾਂ ਦੀ ਭਰਤੀ ਲਈ ਇਸ਼ਤਿਹਾਰ ਕੱਢਿਆ ਹੈ। ਹੈਰਾਨੀ ਦੀ ਗੱਲ ਹੈ ਕਿ 30 ਮਹਿਲਾ ਟ੍ਰੇਨ ਡਰਾਈਵਰਾਂ ਦੀ ਭਰਤੀ ਲਈ ਕੰਪਨੀ ਨੂੰ 28 ਹਜ਼ਾਰ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ।

ਰੇਲ ਕੰਪਨੀ ਦਾ ਕਹਿਣਾ ਹੈ ਕਿ ਸਫਲ ਮਹਿਲਾ ਉਮੀਦਵਾਰ ਇਕ ਸਾਲ ਦੀ ਸਿਖਲਾਈ ਤੋਂ ਬਾਅਦ ਪਵਿੱਤਰ ਸ਼ਹਿਰਾਂ ਮੱਕਾ ਅਤੇ ਮਦੀਨਾ ਵਿਚਕਾਰ ਹਾਈ ਸਪੀਡ ਰੇਲਗੱਡੀਆਂ ਚਲਾਉਣਗੀਆਂ। ਕਿਸੇ ਰੂੜ੍ਹੀਵਾਦੀ ਮੁਸਲਿਮ ਦੇਸ਼ 'ਚ ਇਹ ਪਹਿਲੀ ਵਾਰ ਹੈ ਜਦੋਂ ਔਰਤਾਂ ਲਈ ਟ੍ਰੇਨ ਡਰਾਈਵਰ ਦਾ ਇਸ਼ਤਿਹਾਰ ਕੱਢਿਆ ਗਿਆ ਹੈ।