ਹੁਣ ਡੈੱਥ ਸਰਟੀਫਿਕੇਟ ਲਈ ਨਹੀਂ ਲਗਾਉਣੇ ਪੈਣਗੇ ਨਿਗਮ ਦੇ ਚੱਕਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਨੇ ਮ੍ਰਿਤਕ ਦੇ ਡੈੱਥ ਸਰਟੀਫਿਕੇਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ, ਦੱਸਿਆ ਜਾ ਰਿਹਾ ਡੈੱਥ ਸਰਟੀਫਿਕੇਟ ਲੈਣ ਲਈ ਲੋਕਾਂ ਨੂੰ ਨਗਰ ਨਿਗਮ ਦੇ ਚੱਕਰ ਨਹੀ ਲਗਾਉਣੇ ਪੈਣਗੇ ਕਿਉਂਕਿ ਹੁਣ ਜਿੱਥੇ ਮ੍ਰਿਤਕ ਦਾ ਜਿਸ ਸ਼ਮਸ਼ਾਨਘਾਟ ਅੰਤਿਮ ਸੰਸਕਾਰ ਹੋਵੇਗਾ, ਉੱਥੇ ਹੀ ਡੈੱਥ ਸਰਟੀਫਿਕੇਟ ਮਿਲ ਜਾਇਆ ਕਰੇਗਾ। ਇਹ ਸਹੂਲਤ ਜਲੰਧਰ ਦੇ 4 ਸ਼ਮਸ਼ਾਨਘਾਟਾਂ 'ਚ ਨਿਗਮ ਵਲੋਂ ਪ੍ਰਦਾਨ ਕੀਤੀ ਗਈ ਹੈ। ਜਿਨ੍ਹਾਂ 'ਚੋ ਕੋਟ ਕਿਸ਼ਨ ਚੰਦ, ਮਾਡਲ ਟਾਊਨ , ਹਰਨਾਮਦਾਸਪੁਰਾ ਸ਼ਮਸ਼ਾਨਘਾਟ ਤੇ BSF ਕੋਲ ਅਮਰ ਬਾਗ ਸ਼ਮਸ਼ਾਨਘਾਟ ਸ਼ਾਮਲ ਹਨ ।

ਦੱਸ ਦਈਏ ਕਿ ਜਦੋ ਕਿਸੇ ਵਿਅਕਤੀ ਦਾ ਸੰਸਕਾਰ ਖ਼ਤਮ ਹੁੰਦਾ ਹੈ ਤਾਂ ਸ਼ਮਸ਼ਾਨਘਾਟ 'ਚ ਉਸ ਨਾਲ ਸਬੰਧਤ ਐਂਟਰੀ ਕੀਤੀ ਜਾਂਦੀ ਹੈ…ਉੱਥੇ ਐਂਟਰੀ ਲਈ ਮ੍ਰਿਤਕ ਦੇ ਆਧਾਰ ਕਾਰਡ ਦੀ ਲੋੜ ਪੈਂਦੀ ਹੈ। ਜਿਸ ਦੇ ਅਧਾਰ 'ਤੇ ਡੈੱਥ ਸਰਟੀਫਿਕੇਟ ਬਣਾਇਆ ਜਾਂਦਾ ਹੈ । ਹੁਣ ਸ਼ਮਸ਼ਾਨਘਾਟਾਂ 'ਚ ਕੰਪਿਊਟਰ ਰਾਹੀਂ ਸਾਰੇ ਦਸਤਾਵੇਜ਼ ਪੰਜਾਬ ਸਰਕਾਰ ਦੇ ਈ - ਸੇਵਾ ਤੇ ਅਪਲੋਡ ਕਰ ਦਿੱਤੇ ਜਾਣਗੇ , ਜੋ ਉਸ ਸਮੇ ਹੀ ਨਿਗਮ ਅਧਿਕਾਰੀਆਂ ਕੋਲ ਪਹੁੰਚ ਜਾਣਗੇ । ਅਕਸਰ ਹੀ ਜਨਮ ਤੇ ਮੌਤ ਦੇ ਸਰਟੀਫਿਕੇਟ ਲੈਣ ਲਈ ਲੋਕਾਂ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਸੀ। ਇਸ ਲਈ ਬਿਨੈਕਾਰ ਨੂੰ ਨਗਰ ਨਿਗਮ ਤੋਂ ਲੈ ਕੇ ਪਟਵਾਰੀ ਤੱਕ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਸਨ, ਕਈ ਵਾਰ ਇੱਕ ਸਰਟੀਫਿਕੇਟ ਬਣਾਉਣ ਲਈ 1 ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ।