ਦਾਜ ਨਾ ਮਿਲਣ ‘ਤੇ ਕੈਨੇਡਾ ਰਹਿੰਦੇ NRI ਪਰਿਵਾਰ ਨੇ ਕੀਤਾ ਇਹ ਵੱਡਾ ਕਾਂਡ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਕੈਨੇਡਾ ਰਹਿੰਦੇ NRI ਪਰਿਵਾਰ ਨੇ ਦਾਜ 'ਚ 10 ਲੱਖ ਰੁਪਏ ਦੀ ਨਕਦੀ ਤੇ ਫਾਰਚੂਨਰ ਗੱਡੀ ਨਾ ਦੇਣ 'ਤੇ ਕੁੜੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ 4 ਮੈਬਰਾਂ ਸਮੇਤ 5 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

ਸਤਨਾਮ ਸਿੰਘ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਕੁੜੀ ਦਾ ਰਿਸ਼ਤਾ ਸੇਵਾ ਰਾਮ ਪਿੰਡ ਜੱਗਾ ਨੇ ਕੈਨੇਡਾ ਦੇ ਰਹਿੰਦੇ ਸੁਖਜਿੰਦਰਜੀਤ ਸਿੰਘ ਨਾਲ ਤੈਅ ਕਰਵਾਇਆ ਸੀ। ਉਸ ਨੇ ਕਪੂਰਥਲਾ ਦੇ ਹੋਟਲ 'ਚ ਦੋਵੇ ਪਰਿਵਾਰਿਕ ਮੈਬਰਾਂ ਦੀ ਸਹਿਮਤੀ ਨਾਲ ਆਪਣੀ ਕੁੜੀ ਦਾ ਰਿਸ਼ਤਾ ਕੀਤਾ ਸੀ। ਇਸ ਰਿਸ਼ਤੇ ਦੌਰਾਨ ਮੁੰਡੇ ਦੇ ਮਾਪਿਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਿਰਫ਼ ਕੁੜੀ ਚਾਹੀਦੀ ਹੈ ਤੇ ਸਾਨੂੰ ਕੋਈ ਦਾਜ਼ ਨਹੀ ਚਾਹੀਦਾ ਹੈ। ਜਿਸ 'ਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਦੀ ਤਾਰੀਖ ਤੈਅ ਕੀਤੀ ਸੀ।

ਰਿਸ਼ਤਾ ਹੋਣ ਤੋਂ ਬਾਅਦ ਸੁਖਜਿੰਦਰਜੀਤ ਤੇ ਉਸ ਦੀ ਮਾਤਾ ਮਨਜੀਤ ਕੌਰ ਤੇ ਹੋਰ ਵੀ ਪਰਿਵਾਰਿਕ ਮੈਬਰ ਵਿਦੇਸ਼ ਤੋਂ ਭਾਰਤ ਆ ਗਏ । ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਦੀਆਂ ਕਈ ਰਸਮਾਂ ਕੀਤੀਆਂ। ਬਾਅਦ 'ਚ ਉਕਤ ਵਿਅਕਤੀਆਂ ਨੇ ਉਸ ਨੂੰ ਕਿਹਾ ਕਿ ਅਸੀਂ ਕੈਨੇਡਾ 'ਚ ਆਪਣੇ ਕਾਰੋਬਾਰ ''ਚ ਹੋਰ ਵਾਧਾ ਕਰਨਾ ਹੈ, ਇਸ ਲਈ ਸਾਨੂੰ ਵਿਆਹ ਸਮੇ 10 ਲੱਖ ਰੁਪਏ ਦੀ ਨਕਦੀ ਤੇ ਗੱਡੀ ਦਿੱਤੀ ਜਾਵੇ। ਇਸ ਮੰਗ ਦੇ ਕਾਰਨ ਉਹ ਪ੍ਰੇਸ਼ਾਨ ਚਲ ਰਿਹਾ ਸੀ, ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਉਕਤ ਵਿਅਕਤੀਆਂ ਦੇ ਘਰ ਗਏ ਤੇ ਜਦੋ ਉਨ੍ਹਾਂ ਕੋਲੋਂ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਦਾਜ ਤੋਂ ਬਿਨਾਂ ਵਿਆਹ ਨਹੀ ਕਰਨਾ । ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ।