2030 ਤਕ ਸੜਕ ਹਾਦਸਿਆਂ ਦੀ ਗਿਣਤੀ ਹੋਵੇਗੀ ਸਿਫ਼ਰ : ਨਿਤਿਨ ਗਡਕਰੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਸਾਲ 2025 ਤੋਂ ਪਹਿਲਾਂ ਦੇਸ਼ ’ਚ ਸੜਕ ਹਾਦਸਿਆਂ ਤੇ ਉਨ੍ਹਾਂ ’ਚ ਹੋਣ ਵਾਲੀਆਂ ਮੌਤਾਂ ਨੂੰ 50 ਫੀਸਦੀ ਘੱਟ ਕਰਨ ਦਾ ਟੀਚਾ ਤੈਅ ਕੀਤਾ ਹੈ। ਉਨ੍ਹਾਂ ਇਸ ਟੀਚੇ ਨੂੰ ਹਾਸਲ ਕਰਨ ਲਈ ਤਾਮਿਲਨਾਡੂ ਦੀ ਤਰੀਫ਼ ਵੀ ਕੀਤੀ।

ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਗਡਕਰੀ ਨੇ ਕਿਹਾ, ‘ਅਸੀਂ ਸਾਲ 2030 ਤਕ ਸੜਕ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਨੂੰ ਸਿਫਰ ਤਕ ਲਿਆ ਸਕਦੇ ਹਾਂ।’ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੇ ਮੰਤਰਾਲੇ ਨੇ ਸਵੀਡਨ ’ਚ ਇਕ ਸੰਮੇਲਨ ’ਚ ਹਿੱਸਾ ਲਿਆ ਸੀ। ਉੱਥੋਂ ਸਾਲ 2030 ਤਕ ਸੜਕ ਹਾਦਸਿਆਂ ’ਚ ਮਿ੍ਰਤਕਾਂ ਦੀ ਗਿਣਤੀ ਸਿਫਰ ਕਰਨ ਦਾ ਵਿਚਾਰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ, ‘ਅਸੀਂ ਸੜਕ ਹਾਦਸਿਆਂ ਤੇ ਉਨ੍ਹਾਂ ’ਚ ਹੋਣ ਵਾਲੀਆਂ ਮੌਤਾਂ ਨੂੰ 53 ਫ਼ੀਸਦੀ ਘੱਟ ਕੀਤਾ ਹੈ।’