ਓਬਾਮਾ ਦੀ ਕਿਤਾਬ ਦੀਆਂ 24 ਘੰਟਿਆਂ ਵਿੱਚ 8,90,000 ਕਾਪੀਆਂ ਵਿਕੀਆਂ ,ਤੋੜੇ ਰਿਕਾਰਡ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਇਸ ਸਮੇਂ ਆਪਣੀ ਕਿਤਾਬ ‘ਏ ਪ੍ਰਮੋਜ਼ਡ ਲੈਂਡ’ ਨੂੰ ਲੈ ਕੇ ਚਰਚਾ ਵਿਚ ਹਨ। ਓਥੇ ਹੀ ਹੁਣ ਬਰਾਕ ਓਬਾਮਾ ਦੀ ਕਿਤਾਬ 'ਏ ਪ੍ਰੋਮਾਈਡਜ਼ ਲੈਂਡ' ਨੇ ਅਮਰੀਕਾ ਤੇ ਕੈਨੇਡਾ ਵਿੱਚ ਪਹਿਲੇ 24 ਘੰਟਿਆਂ ਵਿੱਚ 8,90,000 ਕਾਪੀਆਂ ਵੇਚੀਆਂ। ਇਸ ਦੇ ਨਾਲ ਹੀ ਇਹ ਇਤਿਹਾਸ ਵਿਚ ਸਭ ਤੋਂ ਵੱਧ ਵਿਕਣ ਵਾਲੀ ਰਾਸ਼ਟਰਪਤੀ ਯਾਦਗਾਰ ਬਣਨ ਦੀ ਤਿਆਰੀ ਵਿਚ ਹੈ। ਪਹਿਲੇ ਦਿਨ ਦੀ ਵਿਕਰੀ 'ਪੈਂਗੂਇਨ ਰੈਂਡਮ ਹਾਊਸ' ਦਾ ਰਿਕਾਰਡ ਹੈ, ਜਿਸ ਵਿੱਚ ਕਿਤਾਬ ਖਰੀਦਣ ਲਈ ਪ੍ਰੀ-ਬੁਕਿੰਗ, ਈ-ਬੁੱਕ ਤੇ ਆਡੀਓ ਵਿਕਰੀ ਸ਼ਾਮਲ ਹੈ।

ਇਸ ਕਿਤਾਬ ਤੋਂ ਪਤਾ ਚਲਿਆ ਹੈ ਕਿ ਬਰਾਕ ਓਬਾਮਾ ਆਪਣੇ ਬਚਪਨ ਦੇ ਵਿੱਚ ਮਹਾਭਾਰਤ ਅਤੇ ਰਾਮਾਇਣ ਦਾ ਪਾਠ ਕਰਦੇ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹ ਆਪਣੇ ਬਚਪਨ ਦੇ ਸਾਲਾਂ ਦੌਰਾਨ ਇੰਡੋਨੇਸ਼ੀਆ ਵਿੱਚ ਹਿੰਦੂ ਮਹਾਂਕਾਵਿ ਰਮਾਇਣ ਅਤੇ ਮਹਾਭਾਰਤ ਦੀਆਂ ਕਹਾਣੀਆਂ ਸੁਣਾਉਂਦਾ ਸੀ, ਇਸ ਲਈ ਉਨ੍ਹਾਂ ਦੇ ਮਨ ਵਿੱਚ ਇਹਨਾਂ ਦੇ ਲਈ ਹਮੇਸ਼ਾਂ ਹੀ ਇੱਕ ਵਿਸ਼ੇਸ਼ ਸਥਾਨ ਹੈ। ਓਬਾਮਾ ਨੇ ਆਪਣੀ ਕਿਤਾਬ, ਏ ਪ੍ਰਮੋਜ਼ਡ ਲੈਂਡ ਵਿੱਚ ਭਾਰਤ ਪ੍ਰਤੀ ਆਪਣੇ ਮੋਹ ਬਾਰੇ ਲਿਖਿਆ। ਉਸਨੇ ਕਿਹਾ, ‘ਸ਼ਾਇਦ ਇਹ ਉਸ ਦਾ (ਭਾਰਤ) ਆਕਾਰ ਹੈ , ਜਿੱਥੇ ਦੁਨੀਆ ਦੀ ਆਬਾਦੀ ਦਾ ਛੇਵਾਂ ਹਿੱਸਾ ਰਹਿੰਦਾ ਹੈ, ਜਿਥੇ ਤਕਰੀਬਨ ਦੋ ਹਜ਼ਾਰ ਵੱਖ-ਵੱਖ ਨਸਲੀ ਭਾਈਚਾਰੇ ਰਹਿੰਦੇ ਹਨ ਅਤੇ ਜਿਥੇ ਸੱਤ ਸੌ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।ਹੁਣ ਬਰਾਕ ਓਬਾਮਾ ਦੀ ਕਿਤਾਬ 'ਏ ਪ੍ਰੋਮਾਈਡਜ਼ ਲੈਂਡ' ਨੇ ਅਮਰੀਕਾ ਤੇ ਕੈਨੇਡਾ ਵਿੱਚ ਪਹਿਲੇ 24 ਘੰਟਿਆਂ ਵਿੱਚ 8,90,000 ਕਾਪੀਆਂ ਵੇਚੀਆਂ।