ਬਰੈਂਪਟਨ ਡੈਸਕ (ਵਿਕਰਮ ਸਹਿਜਪਾਲ) : ਬਰੈਂਪਟਨ ਵਿੱਚ ਕਾਮਾਗਾਟੂਮਾਰੂ ਪਾਰਕ ਖੋਲ੍ਹਣ ਸਬੰਧੀ ਇੱਕ ਖ਼ਾਸ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੇਅਰ ਪੈਟ੍ਰਿਕ ਬ੍ਰਾਊਨ ਤੇ ਕਾਉਂਸਲਰਜ਼ ਵੱਲੋਂ ਦਿੱਤੇ ਗਏ ਖੁੱਲ੍ਹੇ ਸੱਦੇ 'ਤੇ ਮੀਡੀਆ ਨੇ ਸ਼ਿਰਕਤ ਕੀਤੀ। ਇਹ ਪਹਿਲਾ ਸਮਾਗਮ ਸੀ, ਜੋ ਕਿ ਕਾਮਾਗਾਟਾਮਾਰੂ ਦੇ ਸਬੰਧ 'ਚ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਹੋਇਆ। ਇਸ ਸਮਾਗਮ ਵਿੱਚ ਬਰੈਂਪਟਨ ਵਾਸੀ ਤੇ ਕਾਮਾਗਾਟਾਮਾਰੂ ਬੇੜੇ ਦੇ ਸਰਵਾਈਵਰਜ਼ ਦੇ ਡਿਸੈਂਡੈਂਟਸ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਮੇਅਰ ਪੈਟ੍ਰਿਕ ਬ੍ਰਾਊਨ ਤੇ ਕਾਉਂਸਲਰਜ਼ ਪਾਲ ਵਿਸੈਂਟੇ, ਗੁਰਪ੍ਰੀਤ ਢਿੱਲੋਂ ਤੇ ਹਰਕੀਰਤ ਸਿੰਘ ਵੱਲੋਂ ਇੱਕਠ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਕਲਚਰਲ ਐਜੂਕੇਟਰ ਐਂਡ ਕਵਾਂਦੀਬੇਨਜ਼ ਤੇ ਡਿਸੈਂਡੈਂਟਸ ਆਫ਼ ਕਾਮਾਗਾਟਾਮਾਰੂ ਸੁਸਾਇਟੀ ਦੇ ਵਾਈਜ਼ ਪ੍ਰਧਾਨ ਰਾਜ ਤੂਰ ਵੱਲੋਂ ਰਿਬਨ ਕੱਟ ਕੇ ਇਸ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਵੈਨਕੂਵਰ ਤੋ ਪ੍ਰੋ.ਮੋਹਨ ਸਿੰਘ ਫਾਊਡੇਸਨ ਕਨੇਡਾ ਦੇ ਸਾਹਿਬ ਥਿੰਦ ਤੇ ਕਨੇਡੀਅਨ ਕਲਾਕਾਰ ਬਲਜਿੰਦਰ ਸੇਖਾ ਨੇ ਸਿਟੀ ਕੌਸ਼ਲ ਬਰੈਮਪਟਨ ਦੀ ਇਸ ਕੰਮ ਲਈ ਸ਼ਲਾਘਾ ਕੀਤੀ।



