ਨਵੇਂ ਸਾਲ ‘ਚ ਪੁਰਾਣੀਆਂ ਵਾਰਦਾਤਾਂ ਜਾਰੀ, ਕਾਰ ਚੋਰੀ ਕਰਨ ਆਏ ਦੋ ਮੁਲਜ਼ਮਾਂ ‘ਚੋਂ ਇਕ ਆਇਆ ਅੜਿੱਕੇ

by jaskamal

ਓਨਟਾਰੀਓ (ਸਤਪਾਲ ਸਿੰਘ ਜੌਹਲ) : ਮਿਸੀਸਾਗਾ 'ਚ ਕਿਸੇ ਔਰਤ ਦੇ ਘਰੋਂ ਤੜਕ ਸਾਰ ਕਾਰ ਚੋਰੀ ਕਰਨ ਵਾਲਾ ਗੁਰਸਿਮਰਨਪ੍ਰੀਤ ਸਿੰਘ (22) ਪੁਲਿਸ ਦੇ ਹੱਥ ਆ ਗਿਆ ਹੈ। ਜਾਣਕਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਉਸ ਦੇ ਸਾਥੀ ਦੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਪੁਲਿਸ ਤੋਂ ਬਚਣ ਲਈ ਚੋਰ ਗੱਡੀ ਛੱਡ ਕੇ ਤੇ ਇਕ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਕਰ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਦੋਹਾਂ ਵਿਚੋਂ ਇਕ ਮੁਲਜ਼ਮ ਪੁਲਿਸ ਦੇ ਹੱਥੇ ਚੜ੍ਹ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਬਰੈਂਪਟਨ ਦੀ ਕੋਰਟ 'ਚ ਉਕਤ ਮੁਲਜ਼ਮ ਨੂੰ ਪੇਸ਼ ਕੀਤਾ ਜਾਵੇਗਾ।

ਵਰਨਣਯੋਗ ਹੈ ਕਿ ਪੰਜਾਬ 'ਚੋਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਖੰਬ ਲਾਉਣ ਲਈ ਭੇਜਿਆ ਜਾਂਦਾ ਹੈ ਪਰ ਜਦੋਂ ਬੱਚੇ ਪਰਦੇਸ ਜਾ ਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤਾਂ ਸਿਰਫ ਮਾਪਿਆਂ ਦਾ ਹੀ ਨਹੀਂ ਸਗੋਂ ਸਮੂਹ ਪੰਜਾਬੀਆਂ ਦੀ ਵੀ ਸਿਰ ਨੀਵਾਂ ਹੋ ਜਾਂਦਾ ਹੈ।

More News

NRI Post
..
NRI Post
..
NRI Post
..