ਪੈਨਲਟੀ ਕਾਰਨਰ ਦਾ ਬਾਦਸ਼ਾਹ ਸੀ ਉਲੰਪਿਅਨ ਸੁਰਜੀਤ ਸਿੰਘ

by jagjeetkaur

7 ਜਨਵਰੀ 1984, ਸਮਾਂ ਤਕਰੀਬਨ ਸਾਢੇ ਕੁ ਤਿੰਨ ਵਜ੍ਹੇ ਤੜਕੇ ਦਾ ਸੀ । ਠੰਡ ਵੀ ਅੱਤ-ਦਰਜੇ ਦੀ ਸੀ, ਤਾਪਮਾਨ ਤਕਰੀਬਨ 3 ਡਿਗਰੀ ਸੈਲਸੀਅਸ, ਧੁੰਦ ਅਤੇ ਕੋਹਰਾ ਵੀ ਕਹਿਰ ਦਾ ਜੰਮਿਆ ਹੋਇਆ ਸੀ । ਮੰਨੋ, ਹੱਥ ਨੂੰ ਹੱਥ ਨਹੀਂ ਸੀ ਦਿੱਖ ਰਿਹਾ । ਲੋਕੀ ਰਜਾਈ ਦੀ ਗਰਮੀ ਅਤੇ ਨਿੱਘ ਵਿੱਚ ਘੂਕ ਸੁੱਤੇ ਹੋਏ ਆਪਣੇ ਸੁਪਨਿਆਂ ਦੇ ਸੋਹਣੇ ਸੰਸਾਰ ਵਿੱਚ ਗੁਆਚੇ ਹੋਏ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਉਸੇ ਵੇਲੇ ਸਾਡੇ ਦੇਸ਼ ਦਾ ਇੱਕ ਮਹਾਨ ਸਪੂਤ ਆਪਣੀ ਜਿੰਦਗੀ ਅਤੇ ਮੌਤ ਨਾਲ ਜੱਦੋ-ਜਹਿਦ ਕਰ ਰਿਹਾ ਸੀ । ਅਖੀਰ, ਉਸ 7 ਜਨਵਰੀ ਦੀ 1984 ਦੀ ਕਾਲੀ ਭੈੜੀ ਰਾਤ ਨੇ ਸਾਡੇ ਤੋ ਦੇਸ਼ ਦਾ ਉਹ ਮਹਾਨ ਸਪੂਤ ਹਮੇਸਾਂ ਲਈ ਖੋਹ ਕੇ ਉਸ ਦੁਨੀਆਂ ਨੂੰ ਸੌਪ ਦਿੱਤਾ ਜਿੱਥੇ ਮੌਤ ਤੋ ਬਾਅਦ ਸਾਨੂੰ ਸਭ ਨੂੰ ਜਾਣਾ ਪੈਦਾ ਹੈ । ਕੀ ਤੁਸੀ ਜਾਣਦੇ ਹੋ, ਉਹ ਮਹਾਨ ਸਪੂਤ ਕੌਣ ਸੀ? ਉਹ ਸੀ, ਹਾਕੀ ਜਗਤ ਦਾ ਹੀਰਾ ਤੇ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਉਲੰਪਿਅਨ ਸੁਰਜੀਤ ਸਿੰਘ ਰੰਧਾਵਾ ਜੋ ਅੱਜ ਦੇ ਦਿਨ ਭਾਵ 7 ਜਨਵਰੀ, 1984 ਨੂੰ ਅੱਜ ਤੋ 38 ਸਾਲ ਪਹਿਲਾਂ, ਜਲੰਧਰ ਨੇੜੇ ਪਿੰਡ ਬਿਧੀਪੁਰ ਵਿਖੇ ਹੋਏ ਇੱਕ ਘਾਤਕ ਕਾਰ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠੇ । ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਅਤੇ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਪ੍ਰਸ਼ੋਤਮ ਪਾਂਥੇ ਵੀ ਸਨ, ਜੋ ਇਸ ਹਾਦਸੇ ਵਿੱਚ ਆਪਣੀ ਜਾਨ ਵੀ ਗੁਆ ਬੈਠੇ ਜਦੋਂ ਕਿ ਅਥਲੈਟਿਕ ਦੇ ਸਾਬਕਾ ਕੋਚ ਰਾਮ ਪ੍ਰਤਾਪ ਇਸ ਹਾਦਸੇ ਵਿਚ ਵਾਲ ਵਾਲ ਬਚਣ ਸਫਲ ਹੋ ਗਏ । ਅੱਜ ਦੇਸ਼ ਉਨ੍ਹਾਂ ਦੀ 40 ਵੀਂ ਬਰਸੀ ਮਨਾਈ ਜਾ ਰਿਹਾ ਹੈ।

10 ਅਕਤੂਬਰ, 1951 ਨੂੰ ਪੈਦਾ ਹੋਏ, ਸੁਰਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਸਟੇਟ ਕਾਲਜ ਆਫ਼ ਸਪੋਰਟਸ, ਜਲੰਧਰ ਅਤੇ ਬਾਅਦ ਵਿਚ ਕੰਬਾਈਨਡ ਯੂਨੀਵਰਸਟੀਆਂ ਦੀ ਟੀਮ ਲਈ ਫੁੱਲ ਬੈਕ ਵਜੋਂ ਖੇਡਿਆ । ਸੁਰਜੀਤ ਸਿੰਘ ਨੇ 1973 ਵਿਚ ਐਮਸਟਰਡਮ ਵਿਚ ਦੂਸਰੇ ਵਰਲਡ ਕੱਪ ਹਾਕੀ ਟੂਰਨਾਮੈਂਟ ਵਿਚ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ । ਉਹ ਭਾਰਤੀ ਟੀਮ ਦਾ ਇਕ ਮੈਂਬਰ ਸੀ ਜਿਸ ਨੇ ਚਰਿੱਤਰਵਾਦੀ ਕਪਤਾਨ ਅਜੀਤਪਾਲ ਸਿੰਘ ਦੀ ਅਗਵਾਈ ਵਿਚ 1975 ਵਿਚ ਕੁਆਲਾਲੰਪੁਰ ਵਿਚ ਤੀਜਾ ਵਰਲਡ ਕੱਪ ਹਾਕੀ ਟੂਰਨਾਮੈਂਟ ਜਿੱਤਿਆ ਸੀ।

ਸੁਰਜੀਤ ਸਿੰਘ ਨੇ ਪੰਜਵੇਂ ਵਿਸ਼ਵ ਕੱਪ ਹਾਕੀ ਟੂਰਨਾਮੈਂਟ, 1974 ਅਤੇ 1978 ਦੀਆਂ ਏਸ਼ੀਆਈ ਖੇਡਾਂ, 1976 ਮੌਂਟ੍ਰੀਅਲ ਓਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ ਸੀ, ਸੁਰਜੀਤ ਸਿੰਘ ਨੂੰ ਦੁਨੀਆ ਦੀ ਸਰਵਸ੍ਰੇਸ਼ਠ ਫੁੱਲ ਬੈਕਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਸੀ । 1973 ਵਿਚ ਉਸ ਨੂੰ ਵਿਸ਼ਵ ਹਾਕੀ ਇਲੈਵਨ ਟੀਮ ਵਿਚ ਸ਼ਾਮਲ ਕੀਤਾ ਗਿਆ ਅਤੇ ਅਗਲੇ ਸਾਲ, ਉਹ ਆਲ-ਸਟਾਰ ਹਾਕੀ ਇਲੈਵਨ ਦਾ ਮੈਂਬਰ ਰਿਹਾ । ਸੁਰਜੀਤ ਸਿੰਘ ਆਸਟਰੇਲੀਆ ਵਿਚ ਪਰਥ ਵਿਖੇ ਅਤੇ 1978 ਦੀਆਂ ਏਸ਼ੀਆਈ ਖੇਡਾਂ ਵਿਚ ਏਸੰਡਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਵਿਚ ਵੀ ਚੋਟੀ ਦੇ ਸਕੋਰਰ ਰਿਹਾ । ਆਪਣੇ ਹਾਕੀ ਕੈਰੀਅਰ ਦੌਰਾਨ ਸੁਰਜੀਤ ਸਿੰਘ ਖਿਡਾਰੀਆਂ ਦੇ ਹਿੱਤਾ ਬਾਰੇ ਬਹੁਤ ਚਿੰਤਤ ਸੀ । ਸੁਰਜੀਤ ਸਿੰਘ ਨੇ ਕੁਝ ਸਾਲਾਂ ਲਈ ਇੰਡੀਅਨ ਏਅਰਲਾਇੰਸ ਦਿੱਲੀ ਵਿਚ ਸਰਵਿਸ ਕੀਤੀ । ਬਾਅਦ ਵਿਚ ਉਹ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ । ਉਸਦਾ ਵਿਆਹ ਚੰਚਲ ਰੰਧਾਵਾ ਨਾਲ ਹੋਇਆ ਸੀ ਜੋ ਕਿ ਅੰਤਰਰਾਸ਼ਟਰੀ ਫੀਲਡ ਹਾਕੀ ਖਿਡਾਰੀ ਵੀ ਸੀ, ਜਿਸਨੇ 1970 ਵਿਆਂ ਵਿੱਚ ਭਾਰਤ ਮਹਿਲਾ ਰਾਸ਼ਟਰੀ ਫੀਲਡ ਹਾਕੀ ਟੀਮ ਦੀ ਅਗਵਾਈ ਕੀਤੀ ਸੀ । ਉਸਦਾ ਪੁੱਤਰ ਸਰਬਿੰਦਰ ਸਿੰਘ ਰੰਧਾਵਾ, ਲਾਨ ਟੈਨਿਸ ਖਿਡਾਰੀ ਹੈ । ਸੁਰਜੀਤ ਨੂੰ 1998 ਵਿਚ ਮਰਨ ਉਪਰੰਤ ਅਰਜੁਨ ਪੁਰਸਕਾਰ ਦਿੱਤਾ ਗਿਆ । ਯਾਰਾਂ ਦੇ ਯਾਰ ਉਲੰਪਿਅਨ ਸੁਰਜੀਤ ਸਿੰਘ ਨੇ ਹਰ ਵਕਤ ਹਾਕੀ ਤੇ ਹਾਕੀ ਦੇ ਖਿਡਾਰੀਆਂ ਦੇ ਜੀਵਨ ਪੱਧਰ ਦਾ ਮਿਆਰ ਉੱਚਾ ਚੁੱਕਣ ਲਈ ਹਰ ਉਪਰਾਲਾ ਕੀਤਾ । ਸੁਰਜੀਤ ਸਿੰਘ ਦੀ ਇਹ ਇੱਛਾ ਰਹੀ ਕਿ ਹਰ ਭਾਰਤੀ ਹਾਕੀ ਖਿਡਾਰੀ ਦਾ ਜੀਵਨ ਕਿ੍ਰਕਟ ਦੇ ਇੱਕ ਖਿਡਾਰੀ ਵਾਂਗ ਹੋਵੇ। ਉਸ ਦੀ ਇਹ ਇੱਛਾ ਸੀ ਕਿ ਹਾਕੀ ਦੇ ਖਿਡਾਰੀਆਂ ਨੂੰ ਕ੍ਰਿਕੇਟ ਦੇ ਖਿਡਾਰੀਆਂ ਵਾਂਗ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਹਰ ਹਾਕੀ ਖਿਡਾਰੀ ਨੂੰ ਹਰ ਮੈਚ ਲਈ ਕ੍ਰਿਕੇਟ ਵਾਂਗ ਪੈਸੇ ਮਿਲਣੇ ਚਾਹੀਦੇ ਹਨ । ਉਹ ਹਾਕੀ ਦੇ ਪੱਧਰ ਨੂੰ ਉੱਚਾ ਅਤੇ ਖਿਡਾਰੀਆਂ ਦੇ ਉੱਜਲ ਭਵਿੱਖ ਲਈ ਹੀ ਮਰਦੇ ਦਮ ਤੱਕ ਲੜਦੇ ਰਹੇ ।

ਓਲੰਪੀਅਨ ਸੁਰਜੀਤ ਸਿੰਘ ਨੇ ਹਾਕੀ ਖਿਡਾਰੀਆਂ ਦੀ ਆਰਥਿਕ ਮਦਦ ਕਰਨ ਲਈ “ਸਪੋਰਟਸਮੈਨ ਬੈਨੀਫਿਟ ਕਮੇਟੀ” ਕਾਇਮ ਕੀਤੀ । ਉਨ੍ਹਾਂ ਦਾ ਵਿਚਾਰ ਸੀ ਕਿ ਕ੍ਰਿਕਟ ਦੀ ਤਰ੍ਹਾਂ ਹਾਕੀ ਦੇ ਖਿਡਾਰੀਆਂ ਲਈ ਲਾਭ ਮੈਚ ਕਰਵਾਏ ਜਾਣੇ ਚਾਹੀਦੇ ਹਨ। ਉਹ ਨਹੀਂ ਚਾਹੁੰਦਾ ਸੀ ਕਿ ਖਿਡਾਰੀ ਆਪਣੀ ਸੇਵਾਮੁਕਤੀ ਤੋਂ ਬਾਅਦ ਹੇਠਲੇ ਪਧਰ ਦੀ ਜ਼ਿੰਦਗੀ ਜਿਉਣ ਜਿਵੇਂ ਕਿ ਸਾਡੇ ਸਾਬਕਾ ਓਲੰਪੀਅਨ ਕਪਤਾਨ ਰੂਪ ਸਿੰਘ ਨੇ ਬਤੀਤ ਕੀਤਾ ਸੀ । ਜਿਕਰਯੋਗ ਹੈ ਕਿ ਓਲੰਪੀਅਨ ਰੂਪ ਸਿੰਘ ਕੋਲ ਬਿਮਾਰੀ ਦੇ ਇਲਾਜ ਲਈ ਪੈਸੇ ਵੀ ਨਹੀਂ ਸਨ ਅਤੇ ਅਖੀਰ ਇਸੇ ਕਰਕੇ ਹੀ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ । ਇਸੇ ਲਈ ਓਲੰਪੀਅਨ ਸੁਰਜੀਤ ਸਿੰਘ ਨੇ ਉਪਰੋਕਤ "ਸਪੋਰਟਸਮੈਨ ਬੈਨੀਫਿਟ ਕਮੇਟੀ" ਕਾਇਮ ਕੀਤੀ। ਮੈਂ ਇਸ ਸਬੰਧ ਵਿਚ ਉਸ ਨਾਲ ਨਿੱਜੀ ਤੌਰ 'ਤੇ ਉਸ ਨਾਲ ਮੁਲਾਕਾਤ ਕੀਤੀ ਅਤੇ ਉਸਨੇ ਕਿਹਾ ਕਿ ਸਾਡੀ ਕਮੇਟੀ ਹਰ ਸਾਲ 5 ਖਿਡਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਸ ਵਿਚੋਂ ਸਾਰੀ ਕਮਾਈ ਉਸ ਹਾਕੀ ਖਿਡਾਰੀ ਨੂੰ ਦਿੱਤੀ ਜਾਵੇਗੀ। “ਸਪੋਰਟਸਮੈਨ ਬੈਨੀਫਿਟ ਕਮੇਟੀ” ਨੇ ਸਭ ਤੋਂ ਪਹਿਲਾਂ ਓਲੰਪੀਅਨ ਸੁਰਜੀਤ ਸਿੰਘ ਦੇ ਹੱਕ ਵਿਚ ਬੈਨੀਫਿਟ ਮੈਚ ਕਰਵਾਉਣ ਦਾ ਫੈਸਲਾ ਕੀਤਾ । ਇਹ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ 4 ਜਨਵਰੀ, 1984 ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਖੇਡਿਆ ਜਾਣਾ ਸੀ । ਸ਼ਹਿਰ ਚੰਗੇ ਅਤੇ ਸਚਿੱਤਰ ਪੋਸਟਰਾਂ ਨਾਲ ਭਰਿਆ ਹੋਇਆ ਸੀ, ਮੈਚਾਂ ਦੀ ਚਰਚਾ ਹਰ ਥਾਂ ਚੱਲ ਰਹੀ ਸੀ, ਤਿਆਰੀ ਜ਼ੋਰਾਂ 'ਤੇ ਚੱਲ ਰਹੀ ਸੀ ਪਰ ਕੌਣ ਜਾਣਦਾ ਸੀ ਕਿ ਇਹ ਮੈਚ "ਓਲੰਪੀਅਨ ਸੁਰਜੀਤ ਸਿੰਘ ਬੈਨੀਫਿਟ ਮੈਚ" ਨਹੀਂ ਬਲਕਿ "ਓਲੰਪੀਅਨ ਸੁਰਜੀਤ ਯਾਦਗਾਰੀ ਮੈਚ" ਹੋਵੇਗਾ । ਸੁਰਜੀਤ ਨੇ ਚਾਰ ਮੈਚਾਂ ਦੀ ਲੜੀ ਵਿਚ ਖੇਡਣਾ ਸੀ, ਬਹੁਤ ਹੀ ਸਖਤ ਅਭਿਆਸ ਕਰ ਰਿਹਾ ਸੀ । ਉਹ ਕਹਿੰਦਾ ਹੁੰਦਾ ਸੀ ਕਿ ਉਹ ਇਸ ਮੈਚ ਵਿਚ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਿਖਾਏਗਾ ਪਰ ਸ਼ਾਇਦ ਸੁਰਜੀਤ ਨੂੰ ਖ਼ੁਦ ਇਸ ਮੈਚ ਵਿਚ ਨਹੀਂ ਖੇਡਣ ਨਸੀਬ ਨਹੀ ਸੀ ਅਤੇ ਮੈਚ ਨੂੰ ਕੁਝ ਕਾਰਨਾਂ ਕਰਕੇ 4 ਜਨਵਰੀ ਨੂੰ ਮੁਲਤਵੀ ਕਰਨਾ ਪਿਆ । ਫਿਰ 6 ਜਨਵਰੀ, 1984 ਨੂੰ ਓਲੰਪੀਅਨ ਸੁਰਜੀਤ ਸਿੰਘ, ਉਕਤ ਕਮੇਟੀ ਦੇ ਸੱਕਤਰ ਪ੍ਰਸ਼ੋਤਮ ਪਾਂਥੇ ਅਤੇ ਰਾਮ ਪ੍ਰਤਾਪ (ਸਾਬਕਾ ਅਥਲੈਟਿਕ ਕੋਚ, ਸਪੋਰਟਸ ਸਕੂਲ, ਜਲੰਧਰ) ਨੇ ਵਾਹਗਾ ਸਰਹੱਦ 'ਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਨਵੀਂ ਤਰੀਕ ਤੈਅ ਕਰਨ ਉਪਰੰਤ ਜਦੋਂ ਅੱਧੀ ਰਾਤ ਨੂੰ ਵਾਪਸ ਘਰ ਪਰਤ ਰਹੇ ਸਨ ਤਾਂ ਮੌਤ ਦੇ ਬੇ-ਰਹਿਮ ਜ਼ਾਲਿਮ ਪੰਜੇਆਂ ਨੇ ਓਲੰਪੀਅਨ ਸੁਰਜੀਤ ਸਿੰਘ ਨੂੰ ਨਹੀ ਬਖਸ਼ਿਆ ਅਤੇ ਸਾਡੇ ਤੋਂ ਭਾਰਤੀ ਹਾਕੀ ਦਾ ਕੀਮਤੀ ਹੀਰਾ ਸਦਾ ਲਈ ਖੋਹ ਲਿਆ । ਓਲੰਪੀਅਨ ਸੁਰਜੀਤ ਸਿੰਘ ਦਾ ਦੂਜਾ ਸਾਥੀ ਪ੍ਰਸ਼ੋਤਮ ਪਾਂਥੇ ਵੀ ਮਾਰਿਆ ਗਿਆ । ਜੇਕਰ ਇਹ ਮੈਚ ਹੋ ਜਾਂਦਾ ਤਾਂ ਓਲੰਪੀਅਨ ਸੁਰਜੀਤ ਸਿੰਘ ਪਹਿਲਾ ਭਾਰਤੀ ਹਾਕੀ ਖਿਡਾਰੀ ਹੁੰਦਾ ਜਿਸ ਨੇ ਉਸਦੀ ਸਹਾਇਤਾ ਲਈ ਕੋਈ ਲਾਭ ਮੈਚ ਕਰਵਾਇਆ ਗਿਆ ਹੁੰਦਾ ।

ਓਲੰਪੀਅਨ ਸੁਰਜੀਤ ਸਿੰਘ ਨੂੰ ਪੈਨਲਟੀ ਕਾਰਨਰ ਦਾ ਮਾਸਟਰ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਸ਼ਰੀਰ ਅਤੇ ਜੋੜਾਂ ਵਿੱਚ ਐਨੀ ਤਾਕਤ ਅਤੇ ਫੁਰਤੀ ਤੇ ਤਕਤਸੀ ਕਿ ਉਸ ਦਾ ਪੈਨਲਟੀ ਕਾਰਨਰ ਹਿੱਟ ਦੀ ਸਪੀਡ 120 ਕਿਲੋਮੀਟਰ ਪ੍ਰਤੀ ਘੰਟੇ ਹੁੰਦੀ ਸੀ। ਇਸ ਕਰਕੇ ਹੀ ਉਸਨੂੰ "ਪੈਨਲਟੀ ਕਾਰਨਰ ਦਾ ਬਾਦਸ਼ਾਹ" ਕਿਹਾ ਜਾਂਦਾ ਸੀ । ਓਲੰਪੀਅਨ ਸੁਰਜੀਤ ਸਿੰਘ ਪਹਿਲਾਂ ਪੂਰਬੀ ਰੇਲਵੇ, ਫਿਰ ਇੰਡੀਅਨ ਏਅਰ ਲਾਈਨਜ਼, ਦਿੱਲੀ ਵਿਚ ਕੰਮ ਕਰਦਾ ਸੀ, ਪਰ ਅੰਤ ਵਿਚ ਉਸਦਾ ਪੰਜਾਬੀਆਂ ਪ੍ਰਤੀ ਪਿਆਰ ਅਤੇ ਪੰਜਾਬ ਦੀ ਧਰਤੀ ਉਸ ਨੂੰ ਵਾਪਸ ਪੰਜਾਬ ਲੈ ਆਈ ਅਤੇ ਉਸਨੂੰ ਇਕ ਪੁਲਿਸ ਇੰਸਪੈਕਟਰ ਦੀ ਨੌਕਰੀ ਮਿਲੀ । ਸੁਰਜੀਤ ਭਾਰਤੀ ਹਾਕੀ ਟੀਮ ਵਿਚ ਹਮੇਸ਼ਾਂ ਲੋਹੇ ਦੀ ਕੰਧ ਰਿਹਾ ਹੈ। ਸੁਰਜੀਤ ਸਿੰਘ ਦਾ ਨਾਮ ਦੁਨੀਆ ਦੀਆਂ ਕੁਝ ਵੱਡੀਆਂ ਫੁੱਟਬੈਕਾਂ ਵਿੱਚ ਦਿਖਾਈ ਦਿੰਦਾ ਹੈ, ਜਿਵੇਂ ਕਿ ਬ੍ਰਿਟੇਨ ਦੇ ਬੌਬ ਕੈਟਰਲ ਅਤੇ ਪਾਲ ਬਾਰਬਰ, ਪੱਛਮੀ ਜਰਮਨੀ ਦੇ ਪੀਟਰ ਟਰੂਪ ਅਤੇ ਮਾਈਕਲ ਪੀਟਰ, ਹਾਲੈਂਡ ਦਾ ਟਾਈਜ਼ ਕਰੂਜ਼ ਅਤੇ ਪਾਲ ਲਿਟੀਜੇਨ, ਅਤੇ ਪਾਕਿਸਤਾਨ ਦੇ ਅਨਵਰ.

ਓਲੰਪੀਅਨ ਸੁਰਜੀਤ ਸਿੰਘ, ਜਿਸਨੇ ਸਾਡੇ ਦੇਸ਼ ਵਿਚ ਹਾਕੀ ਅਤੇ ਇਸਦੇ ਖਿਡਾਰੀਆਂ ਦੇ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਖਤ ਲੜਾਈ ਲੜਦਿਆਂ ਆਪਣੀ ਜਾਨ ਗਵਾ ਦਿੱਤੀ, ਦਾ ਨਾਮ ਜਿੰਦਾ ਰੱਖਣ ਦੇ ਵਾਅਦੇ ਨਾਲ ਰਾਸ਼ਟਰੀ, ਕੋਮਾਤਰੀ ਹਾਕੀ ਖਿਡਾਰੀਆਂ, ਅਧਿਕਾਰੀਆਂ, ਸਨਅਤਕਾਰਾਂ ਅਤੇ ਸੁਰਜੀਤ ਨੂੰ ਪਿਆਰ ਕਰਨ ਵਾਲੇ ਲੋਕਾਂ ਸਦਕਾ ਸੁਰਜੀਤ ਹਾਕੀ ਸੁਸਾਇਟੀ ਸਾਲ 1984 ਵਿਚ ਹੋਂਦ ਵਿਚ ਆਈ । ਇਹ ਸੁਰਜੀਤ ਹਾਕੀ ਸੁਸਾਇਟੀ ਨੇ ਹਰ ਸਾਲ ਜਲੰਧਰ ਵਿਖੇ ਆਲ ਇੰਡੀਆ ਸੁਰਜੀਤ ਮੈਮੋਰੀਅਲ ਹਾਕੀ ਟੂਰਨਾਮੈਂਟ ਕਰਵਾਉਣ ਦੀ ਸ਼ੁਰੂਆਤ ਕੀਤੀ । ਸ਼ੁਰੂ ਵਿਚ ਟੂਰਨਾਮੈਂਟ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਦੇ ਉੱਤਰੀ ਭਾਰਤ ਦੀਆਂ ਚੋਟੀ ਦੀਆਂ ਟੀਮਾਂ ਨਾਲ ਸ਼ੁਰੂ ਹੋਇਆ ਅਤੇ ਪਹਿਲੇ ਹੀ ਯਾਦਗਾਰੀ ਟੂਰਨਾਮੈਂਟ ਨੇ ਭਾਰੀ ਭੀੜ ਦੇਖਣ ਦੇ ਨਾਲ ਨਾਲ ਹਾਕੀ ਪ੍ਰੇਮੀਆਂ ਨੇ ਟੂਰਨਾਮੈਂਟ ਦੇ ਪ੍ਰਬੰਧ ਦੀ ਪ੍ਰਸ਼ੰਸਾ ਕੀਤੀ ਅਤੇ ਸੁਸਾਇਟੀ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ । ਪਿਛਲੇ ਸਾਲਾਂ ਵਿਚ ਪਾਕਿਸਤਾਨ, ਰੂਸ, ਬੰਗਲਾਦੇਸ਼, ਯੂਗੋਸਲਾਵੀਆ, ਕਨੇਡਾ, ਇੰਗਲੈਂਡ, ਅਮਰੀਕਾ, ਕ੍ਰੋਏਸ਼ੀਆ, ਮਲੇਸ਼ੀਆ ਆਦਿ ਦੀਆਂ ਚੋਟੀ ਦੀਆਂ ਟੀਮਾਂ ਤੋਂ ਇਲਾਵਾ ਇਸ ਟੂਰਨਾਮੈਂਟ ਵਿਚ ਸਮੇਂ-ਸਮੇਂ 'ਤੇ ਪੁਰਸ਼ ਅਤੇ ਮਹਿਲਾ ਵਰਗ ਵਿਚ ਸਾਡੇ ਦੇਸ਼ ਦੀਆਂ ਮਸ਼ਹੂਰ ਟੀਮਾਂ ਹਿੱਸਾ ਲੈ ਰਹੀਆਂ ਹਨ । ਇਸ ਸਾਲ ਸੁਸਾਇਟੀ 18 ਅਕਤੂਬਰ ਤੋਂ 25 ਅਕਤੂਬਰ , 2024 ਤੱਕ 41ਵਾਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਆਯੋਜਨ ਕਰਨ ਜਾ ਰਹੀ ਹੈ । ਸੁਰਜੀਤ ਹਾਕੀ ਸੁਸਾਇਟੀ ਆਪਣੀਆਂ ਤਨਦੇਹੀ ਕੋਸ਼ਿਸ਼ਾਂ ਨਾਲ ਬਰਲਟਨ ਪਾਰਕ, ਜਲੰਧਰ ਦੇ ਸਟੇਡੀਅਮ ਦਾ ਨਾਮ “ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ” ਰਖਣ ਵਿਚ ਕਾਮਯਾਬ ਰਹੀ ਹੈ । ਆਪਣੀਆਂ ਪ੍ਰਾਪਤੀਆਂ ਪ੍ਰਤੀ ਪਿੱਛੇ ਮੁੜ ਕੇ ਨਾ ਵੇਖਦਿਆਂ ਸੁਸਾਇਟੀ ਨੇ ਓਲੰਪੀਅਨ ਸੁਰਜੀਤ ਸਿੰਘ ਦੇ ਜੱਦੀ ਪਿੰਡ ਦਾਖਲਾ ਦਾ ਨਾਮ ਤਬਦੀਲ ਕਰਵਾਕੇ “ਸੁਰਜੀਤ ਸਿੰਘ ਵਾਲਾ” ਰਖਣ ਵਿਚ ਕਾਮਯਾਬ ਰਹੀ ਹੈ ।

"ਹਾਕੀ ਦੇਖੋ-ਆਲਟੋ ਕਾਰ 'ਤੇ ਹੋਰ ਇਨਾਮ ਜਿੱਤੋ" : ਸੁਸਾਇਟੀ ਹਰ ਸਾਲ "ਹਾਕੀ ਦੇਖੋ-ਆਲਟੋ ਕਾਰ 'ਤੇ ਹੋਰ ਇਨਾਮ ਜਿੱਤੋ" ਦੇ ਨਾਅਰੇ ਤਹਿਤ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇਖਣ ਆਉਣ ਵਾਲੇ ਸਾਰੇ ਦਰਸ਼ਕਾਂ ਨੂੰ ਇਨਾਮ ਵਿਚ ਮਾਰੂਤੀ ਆਲਟੋ ਕਾਰ ਦਿੱਤੀ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਇਹ ਕਾਰ ਸਥਾਨਕ ਮਰਵਾਹਾ ਆਟੋਜ ਦੇ ਮਾਲਕ ਸ਼੍ਰੀ ਆਸ਼ੂ ਮਰਵਾਹਾ ਵੱਲੋਂ ਸਪਾਂਸਰ ਕੀਤੀ ਗਈ ਹੈ । ਦਰਸਕਾਂ ਨੂੰ ਇਹ ਇਨਾਮ ਦੇਣ ਦਾ ਮੁੱਖ ਕਾਰਨ ਆਮ ਲੋਕਾਂ ਵਿੱਚ ਸਾਡੀ ਰਾਸ਼ਟਰੀ ਖੇਡ ਹਾਕੀ ਲਈ ਵਧੇਰੇ ਦਿਲਚਸਪੀ ਪੈਦਾ ਕਰਨਾ ਅਤੇ ਆਕਰਸ਼ਿਤ ਕਰਨਾ ਹੈ। ਮਾਰੂਤੀ ਆਲਟੋ ਕਾਰ ਤੋਂ ਇਲਾਵਾ ਦਰਸ਼ਕਾਂ ਲਈ ਹੋਰ ਵੀ ਦਿਲ-ਖਿੱਚਵੇਂ ਇਨਾਮ ਫਰਿੱਜ, ਐਲਸੀਡੀ, ਵਾਸ਼ਿੰਗ ਮਸ਼ੀਨ ਵਗੈਰਾ ਵੀ ਦਿੱਤੇ ਜਾਂਦੇ ਹਨ। ਦਰਸ਼ਕਾਂ ਨੂੰ ਟੂਰਨਾਮੈਂਟ ਦੌਰਾਨ ਹਰ ਰੋਜ ਸੁਰਜੀਤ ਹਾਕੀ ਸਟੇਡੀਅਮ ਦੇ ਹਰ ਐਂਟਰੀ ਗੇਟ 'ਤੇ ਰੋਜ਼ਾਨਾ ਲੱਕੀ ਕੂਪਨ ਦਿਤੇ ਜਾਂਦੇ ਹਨ ਅਤੇ ਇਹ ਇਨਾਮ ਦਾ ਡਰਾਅ ਫਾਈਨਲ ਮੈਚ ਤੋਂ ਤੁਰੰਤ ਬਾਅਦ ਮੌਕੇ ਉਪਰ ਕੱਢਿਆ ਜਾਂਦਾ ਹੈ।

ਸੁਰਜੀਤ ਹਾਕੀ ਅਕੈਡਮੀ ਦਾ ਗਾਠਿਨ : ਸੁਰਜੀਤ ਹਾਕੀ ਸੁਸਾਇਟੀ ਨੇ ਹਰ ਸਾਲ ਟੂਰਨਾਮੈਂਟ ਆਯੋਜਿਤ ਕਰਨ ਤੋਂ ਇਲਾਵਾ ਸਾਲ 2021 ਤੋਂ 4 ਅਤੇ 19 ਸਾਲ ਦੇ ਉਮਰ ਵਰਗ ਖੁਭੇਰਦੇ ਖਿਡਾਰੀਆਂ ਨੂੰ ਹਾਕੀ ਦੀ ਖੇਡ ਨਾਲ ਜੋੜ੍ਹਨ ਅਤੇ ਉਹਨਾਂ ਨੂੰ ਹਾਕੀ ਦੀ ਸਿਖਲਾਈ ਦੇਕੇ ਉਨ੍ਹਾਂ ਵਿਚੋਂ "ਨਵਾਂ ਸੁਰਜੀਤ" ਖੋਜੇ ਜਾਣ ਦੀ ਮਨਸ਼ਾ ਨਾਲ ਸੁਰਜੀਤ ਦੇ ਨਾਮ ਦੀ ਹਾਕੀ ਅਕੈਡਮੀ ਦਾ ਗਠਨ ਕੀਤਾ ਗਿਆ। ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਜਲੰਧਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ, ਸੀ.ਈ.ਓ. ਇਕ਼ਬਾਲ ਸਿੰਘ ਸੰਧੂ, ਸਕੱਤਰ ਜਨਰਲ ਸੁਰਿੰਦਰ ਸਿੰਘ ਭਾਪਾ ਅਤੇ ਅਵੇਤਨੀ ਸਕੱਤਰ ਰਣਬੀਰ ਸਿੰਘ ਟੁੱਟ ਦੀ ਨਿੱਜੀ ਦਿਲਚਸਪੀ ਕਾਰਣ ਮੌਜੂਦਾ ਸਮੇਂ ਵਿਚ ਵਿੱਚ ਸੁਰਜੀਤ ਹਾਕੀ ਅਕੈਡਮੀ ਵਿਚ ਵਿੱਚ 125 ਤੋਂ ਵੱਧ ਉਭਰ ਰਹੇ ਖਿਡਾਰੀ ਹਿੱਸਾ ਲੈ ਰਹੇ ਹਨ । ਇਸ ਹਾਕੀ ਕੋਚਿੰਗ ਸੈਂਟਰ ਦੀ ਮੁੱਖ ਖਿੱਚ ਇਹ ਹੈ ਕਿ ਸਾਰੇ ਖਿਡਾਰੀਆਂ ਨੂੰ ਹਾਕੀਆਂ ਤੋਂ ਇਲਾਵਾ ਸਭ ਤੋਂ ਵਧੀਆ ਖੁਰਾਕ ਜਿਵੇਂ ਫਲ, ਭਿੱਜੇ ਹੋਏ ਬਦਾਮ ਅਤੇ ਕੈਂਡੀਜ਼ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜੋ ਯੂ.ਐਸ.ਏ. ਦੇ ਐਨ.ਆਰ.ਆਈ. ਟੁੱਟ ਬ੍ਰਦਰਜ਼ ਵੱਲੋਂ ਪ੍ਰਦਾਨ ਕੀਤੇ ਜਾ ਰਿਹੇ ਹਨ । ਹਰ ਖਿਡਾਰੀ ਨੂੰ ਖੇਡ ਕਿੱਟ ਯੂ.ਐਸ.ਏ. ਦੇ ਗਾਖਲ ਗਰੁਪ ਅਤੇ ਗਾਖਲ ਪਰਿਵਾਰ ਵੱਲੋਂ ਵਲੋਂ ਪ੍ਰਦਾਨ ਕੀਤੀਆਂ ਹਨ । ਸੁਸਾਇਟੀ ਦੇ ਵਧੀਆ ਕੰਮਕਾਜ ਨੇ ਇਸ ਖਿੱਤੇ ਵਿਚ ਖੇਡ ਨੂੰ ਅਜਿਹੀ ਪ੍ਰੇਰਣਾ ਦਿੱਤੀ ਹੈ ਕਿ ਹਰ ਉਮਰ ਵਰਗ ਵਿਚ ਪ੍ਰਤਿਭਾਵਾਨ ਖਿਡਾਰੀ ਕੋਚਿੰਗ ਲੈਣ ਵਾਸਤੇ ਆ ਰਹੇ ਹਨ ।

ਸੁਰਜੀਤ ਹਾਕੀ ਸੁਸਾਇਟੀ ਇਥੇ ਹੀ ਰੁਕੀ ਨਹੀਂ ਬਲਕਿ ਗਰੀਬਾਂ ਅਤੇ ਲੋੜਵੰਦ ਮਾਪਿਆਂ ਨੂੰ ਆਪਣੇ ਬਚਿਆਂ ਦੇ ਵਿਆਹ ਕਰਵਾਉਣ ਲਈ ਉਹਨਾਂ ਦੀ ਸਹਾਇਤਾ ਕਰਨ ਦੇ ਨਾਲ ਨਾਲ ਲੋੜਵੰਦ ਖਿਡਾਰੀਆਂ ਨੂੰ ਵਜੀਫੇ ਵੀ ਪ੍ਰਦਾਨ ਕਰ ਹਰੀ ਹੈ । ਸੁਸਾਇਟੀ ਨੇ ਉੱਘੇ ਹਾਕੀ ਸਟਾਲਵਰਟਸ, ਹਾਕੀ ਓਲੰਪਿਅਨ, ਉੱਘੇ ਖੇਡ ਵਿਅਕਤੀਆਂ ਅਤੇ ਪ੍ਰਵਾਸੀ ਭਾਰਤੀ ਨੂੰ ਸਮੇਂ ਸਮੇਂ ਤੇ ਲੋਕਾਂ ਨਾਲ ਸੰਪਰਕ ਵਿਚ ਰੱਖਣ ਲਈ ਸਨਮਾਨਿਤ ਕੀਤਾ ਹੈ । ਹਾਕੀ ਪ੍ਰੇਮੀਆਂ ਲਈ ਮੁੱਖ ਖਿੱਚ ਇਹ ਹੈ ਕਿ ਸੁਸਾਇਟੀ ਹਾਕੀ ਟੂਰਨਾਮੈਂਟ ਦੀ ਸ਼ਾਨਦਾਰ ਖੇਡ ਨੂੰ ਵੇਖਣ ਲਈ ਦਰਸ਼ਕਾਂ ਲਈ ਕਿਸੇ ਕਿਸਮ ਦੇ ਗੇਟ ਮਨੀ ਨਹੀਂ ਲਗਾਉਂਦੀ । ਸੁਸਾਇਟੀ ਨੂੰ ਪੰਜਾਬ ਦੇ ਹਾਕੀ ਪਿਆਰ ਕਰਨ ਵਾਲੇ ਲੋਕਾਂ ਦੁਆਰਾ ਨਿਰੰਤਰ ਵਿੱਤੀ ਸਹਾਇਤਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਮਿਹਰਬਾਨੀ ਸਦਕਾ, ਸੁਸਾਇਟੀ ਅੰਤਰਰਾਸ਼ਟਰੀ ਮਾਪਦੰਡਾਂ ਦੀ ਤਰਜ਼ 'ਤੇ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਖਿਡਾਰੀ ਨੂੰ 10.00 ਲੱਖ ਦੇ ਨਕਦ ਪੁਰਸਕਾਰਾਂ ਅਤੇ ਹੋਰ ਆਕਰਸ਼ਕ ਇਨਾਮਾਂ ਨੂੰ ਸਨਮਾਨਿਤ ਕਰਦੀ ਹੈ । ਏਸ਼ੀਆ ਦੀ ਸਭ ਤੋਂ ਵੱਡੀ ਅਤੇ ਮਹਾ ਰਤਨ ਤੇਲ ਕੰਪਨੀ ਇੰਡੀਅਨ ਆਇਲ ਪਿਛਲੇ 32 ਸਾਲਾਂ ਤੋਂ ਇਸ ਟੂਰਨਾਮੈਂਟ ਦੀ ਮੁਖ ਸਪਾਂਸਰ ਚਲੀ ਆ ਰਹੀ ਹੈ ਜਦੋਂ ਕਿ ਸੀ.ਟੀ. ਗਰੁੱਪ, ਸੋਨਾਲਿਕਾ ਟਰੈਕਟਰਜ਼, ਏ.ਜੀ.ਆਈ. ਗਰੁੱਪ ਆਦਿ ਸੰਸਥਾਵਾਂ ਇਸ ਦੇ ਕੋ-ਸਪਾਂਸਰ ਹਨ। ਯੂ.ਐਸ.ਏ. ਦੇ ਗਾਖਲ ਗਰੁਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਪਿਛਲੇ ਕਈ ਸਾਲਾਂ ਤੋਂ ਸੁਰਜੀਤ ਹਾਕੀ ਟੂਰਨਾਮੈਂਟ ਦੀ ਜੇਤੂ ਟੀਮ ਨੂੰ 5.51 ਲੱਖ ਰੁਪਏ ਅਤੇ ਬਲਵਿੰਦਰ ਸਿੰਘ ਸੈਣੀ (ਜਰਮਨੀ ) ਵੱਲੋਂ 2.50 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾ ਰਿਹਾ ਹੈ।

ਸੁਰਜੀਤ ਹਾਕੀ ਸੁਸਾਇਟੀ ਦੀਆਂ ਮੰਗਾਂ: - ਨਗਰ ਨਿਗਮ ਇਸ ਸਮੇਂ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਨੂੰ ਇਕ ਨਵੀਂ ਦਿੱਖ ਦੇ ਰਿਹਾ ਹੈ। ਸੁਰਜੀਤ ਹਾਕੀ ਸੁਸਾਈਟੀ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਨਗਰ ਨਿਗਮ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਬਲਟਰਨ ਪਾਰਕ ਵਿਚ ਇਕ ਨਾਵਿਮ ਅਸਟਰੋਟਰਫ ਲਾਗੈ ਜਾਵੇ, ਗੁਲਾਬ ਦੇਵੀ ਰੋਡ ਦਾ ਨਾਮ “ਸੁਰਜੀਤ ਸਿੰਘ ਮਾਰਗ” ਰੱਖਿਆ ਜਾਵੇ ਅਤੇ ਐਚ.ਐਮ.ਵੀ. ਕਾਲਜ ਦੇ ਪਿਛਲੇ ਪਾਸੇ ਅਤੇ ਗੁਲਾਬ ਰੋਡ ਉਪਰ ਬਣਦੇ ਟੀ-ਪੁਆਇੰਟ ’ਤੇ ਓਲੰਪੀਅਨ ਸੁਰਜੀਤ ਸਿੰਘ ਦਾ ਪੁਰਸ਼ ਆਕਾਰ ਦਾ ਬੁੱਤ ਸਥਾਪਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਜੋ ਸਾਡੀ ਹਾਕੀ ਦੀ ਰਾਸ਼ਟਰੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 40.00 ਤੋਂ 50.00 ਲੱਖ ਰੁਪਏ ਖਰਚ ਕਰ ਰਹੀ ਹੈ, ਸੁਸਾਇਟੀ ਦੀ ਮੰਗ ਹੈ ਕਿ ਪੰਜਾਬ ਸਰਕਾਰ ਦੇ ਸਾਲਾਨਾ ਬਜਟ ਵਿਚ 25.00 ਲੱਖ ਰੁਪਏ ਦੀ ਬਝਵੀ ਸਲਾਨਾ ਗ੍ਰਾਂਟ ਦਾ ਬਜਟ ਵਿਚ ਪ੍ਰਤੀ ਸਾਲ ਇਸ ਟੂਰਨਾਮੈਂਟ ਨੂੰ ਚਲਾਉਣ ਲਈ ਪ੍ਰੋਵੀਜ਼ਨ ਕਰਨ ਦੇ ਨਾਲ ਨਾਲ ਬਲਬ ਟੈਕਨੋਲੋਜੀ ਅਧਾਰਿਤ ਖ਼ਰਾਬ ਫਲੁਡ ਲਾਈਟਾਂ ਨੂੰ ਤੁਰੰਤ ਤਬਦੀਲ ਕਰਨ ਅਤੇ ਜਲੰਧਰ ਵਿਚ ਸੁਰਜੀਤ ਹਾਕੀ ਅਕਾਡਮੀ ਦੀ ਤਰਜ ਉਪਰ ਇਕ ਮਹਿਲਾ ਹਾਕੀ ਅਕੈਡਮੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਅੱਜ ਸੁਰਜੀਤ ਸਿੰਘ ਦੇ ਸਾਨੂੰ ਛੱਡ ਕੇ ਗਏ ਨੂੰ ਅੱਜ 40 ਸਾਲ ਹੋ ਚੁੱਕੇ ਹਨ, ਉਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਓਲੰਪੀਅਨ ਸੁਰਜੀਤ ਦੀ ਮੌਤ ਨੇ ਭਾਰਤੀ ਹਾਕੀ ਟੀਮ ਵਿਚ ਇਕ ਜਗ੍ਹਾ ਛੱਡ ਦਿੱਤੀ ਹੈ ਜੋ ਹੁਣ ਸ਼ਾਇਦ ਹੀ ਭਰੀ ਜਾ ਸਕੇ । ਅੱਜ ਉਨ੍ਹਾਂ ਦੀ 40 ਵੀਂ ਬਰਸੀ ਪੂਰੇ ਦੇਸ਼ ਵਿੱਚ ਮਨਾਈ ਜਾ ਰਹੀ ਹੈ ਅਤੇ ਆਓ ! ਅਸੀਂ ਸਾਰੇ ਹਾਕੀ ਖਿਡਾਰੀ ਇਹ ਵਾਅਦਾ ਕਰੀਏ ਕਿ ਅਸੀਂ ਵੀ ਮਰਹੂਮ ਓਲੰਪੀਅਨ ਸੁਰਜੀਤ ਸਿੰਘ ਦੁਆਰਾ ਨਿਰਧਾਰਤ ਤਕਨੀਕਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਾਂਗਾ । ਇਹ ਹੀ ਸਾਡੀ ਅੱਜ ਦੇ ਦਿਨ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਆਮੀਨ !

ਲੇਖਕ : ਇਕ਼ਬਾਲ ਸਿੰਘ ਸੰਧੂ, ਪੀ.ਸੀ.ਐਸ. (ਸੇਵਾ-ਮੁਕਤ)

ਸਾਬਕਾ ਵਧੀਕ ਡਿਪਟੀ ਕਮਿਸ਼ਨਰ, ਲੁਧਿਆਣਾ

ਅਤੇ ਸੀ.ਈ.ਓ., ਸੁਰਜੀਤ ਹਾਕੀ ਸੁਸਾਇਟੀ, ਜਲੰਧਰ

ਮੋਬਾਇਲ : 9417100786 ਤੇ ਈ-ਮੇਲ [email protected]