OMG ! ਅੰਤਿਮ ਸੰਸਕਾਰ ਦੌਰਾਨ ਨਸ਼ੇੜੀਆਂ ਨੇ ਖਾਧੀ ਅੱਧ ਸੜੀ ਲਾਸ਼….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਓਡੀਸ਼ਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੰਤਿਮ ਸੰਸਕਾਰ ਮੌਕੇ ਨਸ਼ੇੜੀਆਂ ਵਲੋਂ ਮ੍ਰਿਤਕ ਦੇ ਸਰੀਰ 'ਚੋ ਅੱਧਾ ਸੜਿਯਾ ਹੋਇਆ ਮਨੁੱਖੀ ਮਾਸ ਖਾਂਦੇ ਦੇਖਿਆ ਗਿਆ। ਇਹ ਘਟਨਾ ਕਬਾਇਲੀ ਪਿੰਡ ਬੰਧਸਾਹੀ ਵਿਖੇ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਪੁਲਿਸ ਵਲੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਦੀ ਪਛਾਣ ਸੁਦੰਰ ਤੇ ਨਰਿੰਦਰ ਦੇ ਰੂਪ 'ਚ ਹੋਈ ਹੈਂ । ਲੋਕਾਂ ਨੇ ਦੱਸਿਆ ਕਿ ਪਿੰਡ ਬੰਧਸਾਹੀ ਦੀ ਰਹਿਣ ਵਾਲੀ ਮਧੁਸਮਿਤਾ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ । ਪੋਸਟਮਾਰਟਮ ਤੋਂ ਬਾਅਦ ਪਰਿਵਾਰਿਕ ਮੈਬਰ ਅੰਤਿਮ ਸੰਸਕਾਰ ਕਰਨ ਲਈ ਲਾਸ਼ ਨੂੰ ਸ਼ਮਸ਼ਾਨਘਾਟ ਲੈ ਗਏ ,ਹਾਲਾਂਕਿ ਅੰਤਿਮ ਸੰਸਕਾਰ ਮੌਕੇ ਉੱਥੇ ਮੌਜੂਦ 2 ਨਸ਼ੇੜੀਆਂ ਨੇ ਜਲਦੀ ਨਿਪਟਾਰੇ ਲਈ ਅੱਧ ਸੜੀ ਹੋਈ ਲਾਸ਼ ਦੇ 3 ਟੁੱਕੜੇ ਕਰ ਦਿੱਤੇ ।

ਉਨ੍ਹਾਂ ਨੇ 1 ਟੁੱਕੜਾ ਆਪਣੇ ਕੋਲ ਰੱਖਿਆ ਤੇ ਦੂਜੇ ਨੂੰ ਅੱਗ ਲੱਗਾ ਦਿੱਤੀ। ਮ੍ਰਿਤਕ ਦੇ ਪਰਿਵਾਰਿਕ ਮੈਬਰ ਨੇ ਕਿਹਾ ਕਿ ਜਦੋ ਮੈ ਪੁੱਛਿਆ ਕਿ ਤੁਸੀਂ ਮਾਸ ਦਾ ਕਿ ਕਰੋਗੇ ਤਾਂ ਸੁੰਦਰ ਨੇ ਕਿਹਾ ਤੁਹਾਨੂੰ ਟੂਣੇ ਬਾਰੇ ਨਹੀ ਪਤਾ, ਜਦੋ ਪਰਿਵਾਰਿਕ ਮੈਬਰਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਹ ਮਾਸ ਖਾਣ ਲੱਗ ਪਿਆ । ਇਸ ਦੌਰਾਨ ਪਿੰਡ ਵਾਸੀਆਂ ਨੇ ਦੋਵੇ ਨਸ਼ੇੜੀਆਂ ਦੀ ਕੁੱਟਮਾਰ ਕੀਤੀ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।