Omicron ਨਾਲ ਫਰਵਰੀ ‘ਚ ਸਿਖਰ ‘ਤੇ ਹੋਵੇਗੀ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ, ਪੜ੍ਹੋ ਪੂਰੀ ਖ਼ਬਰ…

Omicron ਨਾਲ ਫਰਵਰੀ ‘ਚ ਸਿਖਰ ‘ਤੇ ਹੋਵੇਗੀ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ, ਪੜ੍ਹੋ ਪੂਰੀ ਖ਼ਬਰ…

ਨਿਊਜ਼ ਡੈਸਕ (ਜਸਕਮਲ) : SARS-CoV-2 ਦੇ ਨਵੇਂ ਰੂਪ ਉਮੀਕਰੋਨ (Covid New Variant Omicron) ਕਾਰਨ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ (Third Covid wave) ਫਰਵਰੀ ‘ਚ ਆਪਣੇ ਸਿਖਰ ‘ਤੇ ਪਹੁੰਚ ਸਕਦੀ ਹੈ, ਜਦੋਂ ਦੇਸ਼ ‘ਚ ਪ੍ਰਤੀ ਦਿਨ ਇਕ ਲੱਖ ਤੋਂ ਡੇਢ ਲੱਖ ਤਕ ਮਾਮਲੇ ਸਾਹਮਣੇ ਆ ਸਕਦੇ ਹਨ।

ਕੋਵਿਡ-19 ਦੇ ਗਣਿਤਿਕ ਅਨੁਮਾਨ ‘ਚ ਸ਼ਾਮਲ ਭਾਰਤੀ ਤਕਨਾਲੋਜੀ ਸੰਸਥਾਨ ਦੇ ਵਿਗਿਆਨੀ ਮਨਿੰਦਰਾ ਅਗਰਵਾਲ ਨੇ ਇਹ ਗੱਲ ਕਹੀ ਹੈ। ਨਵੇਂ ਅੰਦਾਜ਼ੇ ‘ਚ ਭਾਰਤ ‘ਚ ਓਮੀਕਰੋਨ ਕੇਸਾਂ ਨੂੰ ਇਕ ਕਾਰਕ ਵਜੋਂ ਸ਼ਾਮਲ ਕੀਤਾ ਗਿਆ ਹੈ। ਅਗਰਵਾਲ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, ‘ਨਵੇਂ ਸਵਰੂਪ ਦੇ ਨਾਲ ਸਾਡਾ ਮੌਜੂਦਾ ਅੰਦਾਜ਼ਾ ਹੈ ਕਿ ਤੀਜੀ ਲਹਿਰ ਫਰਵਰੀ ਤਕ ਦੇਸ਼ ‘ਚ ਆ ਸਕਦੀ ਹੈ ਪਰ ਇਹ ਦੂਜੀ ਲਹਿਰ ਤੋਂ ਹਲਕਾ ਹੋਵੇਗੀ।

ਹੁਣ ਤਕ ਅਸੀਂ ਦੇਖਿਆ ਹੈ ਕਿ ਓਮੀਕਰੋਨ ਕਾਰਨ ਹੋਣ ਵਾਲੇ ਇਨਫੈਕਸ਼ਨ ਦੀ ਗੰਭੀਰਤਾ ਡੈਲਟਾ ਫਾਰਮ ਵਰਗੀ ਨਹੀਂ ਹੈ।ਹਾਲਾਂਕਿ, ਦੱਖਣੀ ਅਫ਼ਰੀਕਾ ‘ਚ ਸਾਹਮਣੇ ਆਏ ਮਾਮਲਿਆਂ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਜਿਥੇ ਇਸ ਨਵੇਂ ਰੂਪ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਆਈਆਈਟੀ ਵਿਗਿਆਨੀ ਮਨਿੰਦਰਾ ਅਗਰਵਾਲ ਨੇ ਕਿਹਾ ਹੈ ਕਿ ਭਾਰਤ ‘ਚ ਓਮੀਕਰੋਨ ਸਾਰਸ ਕੋਵ-2 ਦੇ ਨਵੇਂ ਰੂਪ ਨਾਲ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਫਰਵਰੀ ਤਕ ਸਿਖਰ ’ਤੇ ਪਹੁੰਚ ਸਕਦੀ ਹੈ ਤੇ ਦੇਸ਼ ‘ਚ ਇਕ ਦਿਨ ‘ਚ ਲੱਖ ਤੋਂ ਡੇਢ ਲੱਖ ਤਕ ਕੇਸ ਪਹੁੰਚਣ ਦੀ ਸੰਭਾਵਨਾ ਹੈ ਪਰ ਇਹ ਕੇਸ ਦੂਜੀ ਲਹਿਰ ਨਾਲੋਂ ਹਲਕੇ ਹੋਣਗੇ। ਹਾਲੇ ਤਕ ਇਹੀ ਸਾਹਮਣੇ ਆਇਆ ਹੈ ਕਿ ਓਮੀਕਰੋਨ ਦਾ ਰੂਪ ਭਾਵੇਂ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਡੈਲਟਾ ਜਿੰਨਾ ਖਤਰਨਾਕ ਨਹੀਂ ਹੈ।