24 ਅਪ੍ਰੈਲ ਨੂੰ ਸੰਭਾਲਣਗੇ NV Ramana CJI ਵਜੋਂ ਚਾਰਜ

by vikramsehajpal

ਦਿੱਲੀ,(ਦੇਵ ਇੰਦਰਜੀਤ) :ਜਸਟਿਸ ਬੋਬਡ਼ੇ 23 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ। ਜਸਟਿਸ ਰਮਾਨਾ ਦੀ ਸਿਫਾਰਸ਼ ਐਸਏ ਬੋਬਡ਼ੇ ਨੇ ਕੀਤੀ ਸੀ। ਉਹ ਦੇਸ਼ ਦੇ 48ਵੇਂ ਸੀਜੇਆਈ ਵਜੋਂ ਨਿਯੁਕਤ ਹੋਏ ਹਨ।
ਉਹ ਬਤੌਰ ਸੀਜੇਆਈ 24 ਅਪ੍ਰੈਲ ਨੂੰ ਆਪਣਾ ਅਹੁਦਾ ਸੰਭਾਲਣਗੇ ਅਤੇ 26 ਅਗਸਤ 2022 ਨੂੰ ਸੇਵਾਮੁਕਤ ਹੋਣਗੇ।

ਜਸਟਿਸ ਰਮਾਨਾ ਇਕ ਬਹੁਤ ਹੀ ਆਮ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਪਿੰਡ ਪੋਨਾਵਰਮ ਵਿਚ 27 ਅਗਸਤ 1957 ਨੂੰ ਜਨਮੇ ਜਸਟਿਸ ਰਮੰਨਾ ਨੇ 'ENadu' ਅਖਬਾਰ ਵਿਚ ਬਤੌਰ ਪੱਤਰਕਾਰ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਵਿਗਿਆਨ ਵਿਸ਼ੇ ਵਿਚ ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ 1979 ਤੋਂ 1980 ਦੋ ਸਾਲ ਪੱਤਰਕਾਰੀ ਕੀਤੀ।

ਉਨ੍ਹਾਂ ਨੇ ਲੀਗਲ ਪ੍ਰੋਫੈਸ਼ਨ ਦੀ ਸ਼ੁਰੂਆਤ 10 ਫਰਵਰੀ 1983 ਨੂੰ ਬਤੌਰ ਐਡਵੋਕੇਟ ਕੀਤੀ ਅਤੇ ਆਂਧਰਾ ਪ੍ਰਦੇਸ਼ ਦੇ ਹਾਈ ਕੋਰਟ, ਸੈਂਟਰਲ ਅਤੇ ਐਡਮਿਨਸਟ੍ਰੇਟਿਵ ਟ੍ਰਿਊਨਲ ਅਤੇ ਸੁਪਰੀਮ ਕੋਰਟ ਵਿਚ ਸਿਵਲ, ਕ੍ਰਿਮੀਨਲ, ਸੰਵਿਧਾਨਕ, ਲੇਬਰ, ਸਰਵਿਸ ਅਤੇ ਇਲੈਕਸ਼ਨ ਦੇ ਮੁੱਦਿਆਂ ’ਤੇ ਕੇਸ ਲੜੇ।