‘ਕੈਨੇਡਾ ਡੇਅ’ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਦਾ ਕੀਤਾ ਧੰਨਵਾਦ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ 'ਚ ਅੱਜ ਯਾਨੀ 1 ਜੁਲਾਈ ਨੂੰ 'ਕੈਨੇਡਾ ਡੇਅ' ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਆਮ ਲੋਕਾਂ ਹੀ ਨਹੀਂ ਬਲਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹੋਰ ਸਿਆਸੀ ਆਗੂ ਵੀ ਇਸ ਮੌਕੇ ਬਹੁਤ ਉਤਸ਼ਾਹਿ ਹਨ। 


ਇੰਨਾਂ ਹੀ ਨਹੀਂ ਟਰੂਡੋ ਨੇ ਇਸ ਦਿਨ ਨੂੰ ਮਨਾਉਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਵੀ ਕੀਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਿਨ ਨੂੰ ਮਨਾਉਣ ਲਈ ਕੈਨੇਡੀਅਨਾਂ ਦਾ ਧੰਨਵਾਦ ਕੀਤਾ ਉਥੇ ਹੀ ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਇਸ ਤੋਂ ਪਿੱਛੇ ਨਹੀਂ ਰਹੇ। 


ਉਨ੍ਹਾਂ ਨੇ ਵੀ ਓਂਟਾਰੀਓ ਵਾਸੀਆਂ ਨਾਲ ਮਿਲ ਕੇ ਇਸ ਦਿਨ ਦਾ ਜਸ਼ਨ ਮਨਾਇਆ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਐੱਨ.ਡੀ.ਪੀ. ਆਗੂ ਨੇ ਜਗਮੀਤ ਸਿੰਘ ਨੇ ਵੀ ਇਸ ਮੌਕੇ ਟਵੀਟ ਕਰਕੇ ਕੈਨੇਡੀਅਨਾਂ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਇਕੱਠੇ ਅੱਗੇ ਵਧਣ ਦਾ ਸੱਦਾ ਦਿੱਤਾ।