ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋਣ ‘ਤੇ ਨਾਰਾਜ਼ ਲੋਕ ਟਵੀਟਰ ‘ਤੇ ਕੱਢ ਰਹੇ ਹਨ ਭੜਾਸ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ, ਅਮਰੀਕਾ ਅਤੇ ਯੂਰੋਪ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਲਗਭਗ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੈ। ਇਸ ਦੌਰਾਨ ਕੁਝ ਯੂਜ਼ਰਸ ਦੇ ਫੇਸਬੁੱਕ ਅਕਾਊਂਟ ਨਹੀਂ ਖੁੱਲ ਰਹੇ ਸਨ ਤਾਂ ਕੁਝ ਨੂੰ ਲਾਈਕ ਅਤੇ ਕਾਮੈਂਟ ਕਰਨ 'ਚ ਦਿੱਕਤ ਆ ਰਹੀ ਸੀ।

ਉੱਥੇ, ਇੰਸਟਾਗ੍ਰਾਮ 'ਤੇ ਵੀ ਯੂਜ਼ਰਸ ਨੂੰ ਫੋਟੋ ਅਪਲੋਡ ਕਰਨ 'ਚ ਪ੍ਰੇਸ਼ਾਨੀ ਹੋ ਰਹੀ ਸੀ। ਟਵੀਟਰ 'ਤੇ ਲਗਾਤਾਰ ਯੂਜ਼ਰਸ ਇਸ ਦੀ ਸ਼ਿਕਾਇਤ ਕਰ ਰਹੇ ਹਨ।  ਕਈ ਯੂਜ਼ਰਸ ਫੇਸਬੁੱਕ ਦੇ ਡਾਊਨ ਹੋਣ 'ਤੇ ਨਾਰਾਜ਼ ਹਨ, ਤਾਂ ਕੁਝ ਯੂਜ਼ਰਸ ਟਵੀਟ ਕਰ ਮਜ਼ਾਕਿਏ ਅੰਦਾਜ਼ 'ਚ ਫੇਸਬੁੱਕ ਦੇ ਨਾ ਚੱਲਣ 'ਤੇ ਆਪਣਾ ਰਿਏਕਸ਼ਨ ਦੇ ਰਹੇ ਹਨ।