ਆਜ਼ਾਦੀ ਦਿਹਾੜੇ ਨੂੰ ਲੈ MP Preneet Kaur ਨੇ ਛੱਤ ‘ਤੇ ਲਹਿਰਾਇਆ ਤਿਰੰਗਾ, ਦਿੱਤਾ ਸੰਦੇਸ਼

by jaskamal

13 ਅਗਸਤ, ਨਿਊਜ਼ ਡੈਸਕ (ਸਿਮਰਨ) : ਆਜ਼ਾਦੀ ਦਿਹਾੜੇ ਨੂੰ ਦੋ ਦਿਨ ਰਹਿ ਗਏ ਹਨ ਤੇ ਲੋਕਾਂ ਦੇ ਨਾਲ ਨਾਲ ਸਿਆਸੀ ਲੀਡਰਾਂ ਅਤੇ ਮੰਤਰੀਆਂ ਦੇ ਵਿਚ ਇਸਦਾ ਉਤਸ਼ਾਹ ਹੁਣ ਤੋਂ ਹੀ ਸ਼ੁਰੂ ਹੋ ਗਿਆ। ਦੱਸ ਦਈਏ ਕਿ ਪਟਿਆਲਾ ਤੋਂ ਐੱਮ.ਪੀ ਪਰਨੀਤ ਕੌਰ ਨੇ ਆਪਣੀ ਰਿਹਾਇਸ਼ ਦੀ ਛੱਤ 'ਤੇ ਤਿਰੰਗਾ ਝੰਡਾ ਲਹਿਰਾਇਆ ਹੈ। ਇਸ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ।

ਉਨ੍ਹਾਂ ਪੋਸਟ ਕਰ ਲਿਖਿਆ ਹੈ ਕਿ ''ਅੱਜ ਆਪਣੇ ਪਟਿਆਲੇ ਰਿਹਾਇਸ਼ 'ਤੇ ਸਾਡਾ ਰਾਸ਼ਟਰੀ ਝੰਡਾ ਲਹਿਰਾਇਆ। ਸਾਡਾ ਰਾਸ਼ਟਰੀ ਝੰਡਾ ਸਾਡਾ ਮਾਣ, ਸਾਡੀ ਪਹਿਚਾਣ ਹੈ, ਆਓ ਅਸੀਂ ਸਾਰੇ ਮਿਲ ਕੇ ਆਪਣੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੀ ਖਸ਼ੀ ਨੂੰ ਮਨਾਈਏ ਅਤੇ ਉਨ੍ਹਾਂ ਸਾਰੀਆਂ ਕੁਰਬਾਨੀਆਂ ਨੂੰ ਯਾਦ ਕਰੀਏ ਜੋ ਸਾਡੇ ਆਜ਼ਾਦੀ ਘੁਲਾਟੀਆਂ ਨੇ ਸਾਡੇ ਲਈ ਕੀਤੀਆਂ ਹਨ। ਜੈ ਹਿੰਦ!''

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਆਜ਼ਾਦੀ ਦਿਹਾੜੇ ਨੂੰ ਅਲੀਕੇ ਹਰ ਸ਼ਕਸ ਆਪਣੇ ਘਰ ਤਿਰੰਗਾ ਲਹਿਰਾਵੇ। ਇਸੇ ਨੂੰ ਲੈਕੇ ਲੀਡਰਾਂ ਅਤੇ ਮੰਤਰੀਆਂ ਦੇ ਵੱਲੋਂ ਰੈਲੀਆਂ ਕੱਦਿਯਾਬ ਜਾ ਰਹੀਆਂ ਹਨ ਅਤੇ ਘਰਾਂ 'ਚ ਤਿਰੰਗੇ ਲਹਿਰਾਏ ਜਾ ਰਹੇ ਹਨ।

More News

NRI Post
..
NRI Post
..
NRI Post
..