ਸਿੱਧੂ ਦੇ ਕਤਲ ਨੂੰ 6 ਮਹੀਨੇ ਪੂਰੇ ਹੋਣ ਦੇ ਚਲਦੀਆਂ ਭੈਣ ਅਫਸਾਨਾ ਨੇ ਸਾਂਝੀ ਕੀਤੀ ਪੋਸਟ, ਲਿਖਿਆ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਪੂਰੇ 6 ਮਹੀਨੇ ਹੋ ਗਏ ਹਨ। ਦੱਸ ਦਈਏ ਕਿ ਸਿੱਧੂ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਤੋਂ ਬਾਅਦ ਉਸ ਦੇ ਚਾਹੁਣ ਵਾਲੇ ਬੇਹੱਦ ਦੁੱਖੀ ਹਨ। ਇਸ ਦੇ ਨਾਲ ਹੀ ਸਿੱਧੂ ਦੀ ਭੈਣ ਅਫਸਾਨਾ ਖਾਨ ਨੇ ਭਾਵੁਕ ਹੋ ਕੇ ਇਕ ਪੋਸਟ ਸਾਂਝੀ ਕੀਤੀ। ਇਸ ਪੋਸਟ 'ਚ ਅਫਸਾਨਾ ਨੇ ਲਿਖਿਆ : ਅੱਜ ਬਾਈ ਤੈਨੂੰ ਗਏ ਨੂੰ 6 ਮਹੀਨੇ ਹੋ ਗਏ ਪਰ ਸਾਨੂੰ ਅਜੇ ਵੀ ਯਕੀਨ ਨਹੀ ਹੋ ਰਿਹਾ, ਇੰਝ ਲੱਗਦਾ ਜਿਵੇ ਤੂੰ ਸਾਡੇ 'ਚ ਮੌਜੂਦ ਹੈ। ਜਦੋ ਤੱਕ ਸਰੀਰ 'ਚ ਸਾਹ ਰਹਿਣਗੇ, ਵੀਰੇ ਤੈਨੂੰ ਹਮੇਸ਼ਾ ਜਿਊਂਦਾ ਰੱਖਾਂਗੇ । ਸਿੱਧੂ ਦੇ ਕਤਲ ਨਾਲ ਪੂਰੀ ਪੰਜਾਬੀ ਸੰਗੀਤ ਇੰਡਸਟਰੀ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਹੈ । ਜ਼ਿਕਰਯੋਗ ਹੈ ਕਿ ਸਿੱਧੂ ਦੇ ਕਤਲ ਤੋਂ ਬਾਅਦ ਪੁਲਿਸ ਵਲੋਂ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ । ਜਿਨ੍ਹਾਂ ਕੋਲੋਂ ਹਾਲੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..