ਵਿਆਹ ਵਾਲੇ ਦਿਨ ਮੇਕਅਪ ਨਹੀ ਆਇਆ ਪਸੰਦ ਤਾਂ ਲਾੜੇ ਨੇ ਕਰ ਦਿੱਤਾ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਪਤਨੀ ਦਾ ਸਲੂਨ ਵਾਲੇ ਨੇ ਵਿਆਹ ਵਾਲੇ ਦਿਨ ਮੇਕਅਪ ਸਹੀ ਨਹੀ ਕੀਤਾ ਸੀ। ਦੱਸਿਆ ਜਾ ਰਿਹਾ ਉਕਤ ਵਿਅਕਤੀ ਨੇ ਆਪਣਾ ਬਦਲਾ ਲੈਣ ਲਈ ਸਲੂਨ ਵਾਲੇ ਕੋਲੋਂ ਡੇਢ ਲੱਖ ਰੁਪਏ ਫਿਰੌਤੀ ਮੰਗੀ ਸੀ । ਜਿਸ ਤੋਂ ਬਾਅਦ ਫਿਰੌਤੀ ਮੰਗਣ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸਲੂਨ ਸੰਚਾਲਕ ਦੀ ਸ਼ਿਕਾਇਤ ਮਿਲੀ ਸੀ ਕਿ ਉਸ ਨੂੰ ਵਿਦੇਸ਼ੀ ਨੰਬਰ ਰਾਹੀਂ ਫਿਰੌਤੀ ਲਈ ਕਾਲ ਆ ਰਹੀ ਹੈ, ਜਿਸ 'ਚ ਇੱਕ ਅਣਪਛਾਤਾ ਵਿਅਕਤੀ ਡੇਢ ਲੱਖ ਰੁਪਏ ਦੀ ਮੰਗ ਕਰ ਰਿਹਾ ਹੈ।

ਪੈਸੇ ਨਾ ਦੇਣ 'ਤੇ ਜਾਨੀ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ।ਜਿਸ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ।ਧਮਕੀ ਦੇਣ ਵਾਲੇ ਨੂੰ ਕਾਬੂ ਕਰਨ ਲਈ ਪੁਲਿਸ ਨੇ ਇੱਕ ਟੀਮ ਦਾ ਗਠਨ ਕੀਤਾ ।ਜਿਸ ਤੋਂ ਬਾਅਦ ਟੈਕਨੀਕਲ ਤਰੀਕੇ ਨਾਲ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਉਕਤ ਮਾਮਲੇ 'ਚ ਗੁਰਵਿੰਦਰ ਸਿੰਘ ਤੇ ਉਸ ਦੀ ਪਤਨੀ ਹਰਜੀਤ ਕੌਰ ਖ਼ਿਲਾਫ਼ ਕੇਸ ਦਰਜ਼ ਕਰ ਲਿਆ । ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ 1 ਦਿਨ ਦੀ ਰਿਮਾਂਡ ਹਾਸਲ ਕੀਤਾ ਹੈ ।