ਲੋਹੜੀ ਮੌਕੇ ਪਰਿਵਾਰ ‘ਤੇ ਦੁੱਖਾਂ ਦਾ ਟੁੱਟਿਆ ਪਹਾੜ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਲੋਹੜੀ ਵਾਲੇ ਦਿਨ ਇਕ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਦੱਸਿਆ ਜਾ ਰਿਹਾ ਲੋਹੜੀ ਦੀ ਰਾਤ ਨੂੰ ਅੱਗ ਬਾਲ ਕੇ ਅੱਧਖੜ ਉਮਰ ਦਾ ਜੋੜਾ ਕਮਰਾ ਬੰਦ ਕਰਕੇ ਸੋ ਰਿਹਾ ਸੀ । ਉਨ੍ਹਾਂ ਨੂੰ ਨਹੀ ਸੀ ਪਤਾ ਕਿ ਇਹ ਉਨ੍ਹਾਂ ਦੋਵਾਂ ਦੀ ਆਖਰੀ ਰਾਤ ਹੈ। ਅੱਗ 'ਚੋ ਨਿਕਲੀ ਖਤਰਨਾਕ ਗੈਸ ਕਾਰਨ ਦੋਵਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ । ਅਗਲੀ ਸਵੇਰੇ ਜਦੋ ਉਨ੍ਹਾਂ ਦਾ ਜਾਣਕਾਰ ਬੁਲਾਉਣ ਆਇਆ ਤਾਂ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ । ਘਰ ਦੇ ਆਸ -ਪਾਸ ਦੇ ਲੋਕਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾ ਆਕੜ ਚੁੱਕੀਆਂ ਸੀ।

ਮ੍ਰਿਤਕ ਸਤੀਸ਼ ਕੁਮਾਰ ਤੇ ਉਸ ਦੀ ਪਤਨੀ ਅਨੀਤਾ ਦੇਵੀ ਦੇ ਰੂਪ 'ਚ ਹੋਈ ਹੈ । ਦੱਸਿਆ ਜਾ ਰਿਹਾ ਰਾਜੀਵ ਭਾਰਦਵਾਜ ਦਾ ਸਾਊਥ ਮਾਡਲ ਗ੍ਰਾਮ ਦੀ ਪ੍ਰਕਾਸ਼ ਕਾਲੋਨੀ 'ਚ 3 ਮੰਜਿਲਾ ਗੋਦਾਮ ਹੈ । ਉਸ ਦੀ ਤੀਸਰੀ ਮੰਜਿਲ 'ਤੇ ਦੋਵੇਂ ਰਹਿੰਦੇ ਸੀ । ਰਾਜੀਵ ਨੇ ਪੁਲਿਸ ਨੇ ਦੱਸਿਆ ਕਿ ਉਸ ਨੇ ਗੋਦਾਮ ਤੋਂ ਮਾਲ ਲੋਡ਼ ਕਰਕੇ ਭੇਜਣਾ ਸੀ। ਇਸ ਲਈ ਉਹ ਤੀਸਰੀ ਮੰਜਿਲ ਤੇ ਸਤੀਸ਼ ਨੂੰ ਬੁਲਾਉਣ ਗਿਆ ਤਾਂ ਉਸ ਨੇ ਦਰਵਾਜਾ ਨਹੀ ਖੋਲ੍ਹਿਆ ਸੀ। ਇਸ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਕਿਸੇ ਤਰਾਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦੋਵਾਂ ਦੀਆਂ ਲਾਸ਼ਾ ਪਈਆਂ ਹੋਇਆ ਸੀ ।