ਜਨਮ ਦਿਨ ਮੌਕੇ ਪ੍ਰੇਮੀ ਨੇ ਪ੍ਰੇਮਿਕਾ ਦਾ ਕੀਤਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਟਕ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ ਜਨਮ ਦਿਨ ਮੌਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਪਹਿਲਾਂ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਜਨਮਦਿਨ ਮਨਾਉਣ ਲਈ ਬੁਲਾਇਆ ਤੇ ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੋਸ਼ੀ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਦਾ ਕਿਸੇ ਹੋਰ ਮੁੰਡੇ ਨਾਲ ਵੀ ਅਫੇਅਰ ਚੱਲ ਇਹ ਸੀ। ਜਿਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਮਹਿਲਾ ਦੀ ਪਛਾਣ 24 ਸਾਲਾ ਨਵਿਆ ਦੇ ਰੂਪ 'ਚ ਹੋਈ ਹੈ, ਉਹ ਪੁਲਿਸ ਵਿਭਾਗ 'ਚ ਕੰਮ ਕਰਦਾ ਸੀ। ਦੋਸ਼ੀ ਦੀ ਪਛਾਣ ਪ੍ਰਸ਼ਾਂਤ ਦੇ ਰੂਪ 'ਚ ਹੋਈ ਹੈ। ਪੁਲਿਸ ਅਨੁਸਾਰ ਨਵਿਆ ਤੇ ਪ੍ਰਸ਼ਾਂਤ ਕਰੀਬ 6 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸੀ। ਪੁਲਿਸ ਅਧਿਕਾਰੀ ਨੇ ਕਿਹਾ ਬੀਤੀ ਦਿਨੀਂ ਨਵਿਆ ਨੇ ਆਪਣਾ ਜਨਮਦਿਨ ਮਨਾਇਆ ਪਰ ਪ੍ਰਸ਼ਾਂਤ ਉਸ 'ਚ ਹਾਜ਼ਰ ਨਹੀਂ ਹੋਇਆ।

ਉਸ ਨੇ ਨਵਿਆ ਨੂੰ ਕਿਹਾ ਸੀ ਕਿ ਉਹ ਕੰਮ ਕਰ ਰਹੀ ਹੈ, ਇਸ ਲਈ ਉਹ ਨਹੀਂ ਆ ਸਕਦੀ ਹੈ। ਦੋਸ਼ੀ ਨੇ ਬਾਅਦ 'ਚ ਆਪਣੀ ਪ੍ਰੇਮਿਕਾ ਨਵਿਆ ਦਾ ਜਨਮਦਿਨ ਮਨਾਇਆ ਤਾਂ ਉਸ ਨੇ ਨਵਿਆ ਨੂੰ ਕਿਹਾ ਕਿ ਉਹ ਉਸ ਦਾ ਜਨਮ ਦਿਨ ਇਕੱਠੇ ਮਨਾਉਣਾ ਚਾਹੁੰਦਾ ਹੈ ਤੇ ਉਹ ਘਰ ਆ ਜਾਵੇ। ਉੱਥੇ ਪ੍ਰਸ਼ਾਂਤ ਨੇ ਪੂਰੇ ਕਮਰੇ ਨੂੰ ਸਜਾਇਆ ਹੋਇਆ ਸੀ। ਪ੍ਰਸ਼ਾਂਤ ਨੇ ਨਵਿਆ ਦਾ ਕੇਕ ਕਟਵਾਉਣ ਤੋਂ ਬਾਅਦ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਦੋ ਨਵਿਆ ਕਾਫੀ ਸਮੇ ਤੱਕ ਘਰ ਨਹੀ ਆਈ ਤਾਂ ਉਸ ਦੇ ਪਰਿਵਾਰਿਕ ਮੈਬਰਾਂ ਨੇ ਇਸ ਦੀ ਸ਼ਿਕਾਇਤ ਦਰਜ਼ ਕਰਵਾਈ। ਪੁਲਿਸ ਨੂੰ ਜਾਂਚ ਦੌਰਾਨ ਨਵਿਆ ਦੀ ਲਾਸ਼ ਪ੍ਰਸ਼ਾਂਤ ਦੇ ਘਰੋਂ ਬਰਾਮਦ ਹੋਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।